post

Jasbeer Singh

(Chief Editor)

crime

ਥਾਣਾ ਬਨੂੜ ਕੀਤਾ ਇਕ ਵਿਰੁੱਧ ਲੜਕੀ ਲੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇਣ ਤੇ ਕੇਸ ਦਰਜ

post-img

ਥਾਣਾ ਬਨੂੜ ਕੀਤਾ ਇਕ ਵਿਰੁੱਧ ਲੜਕੀ ਲੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇਣ ਤੇ ਕੇਸ ਦਰਜ ਬਨੂੜ, 9 ਜੂਨ : ਥਾਣਾ ਬਨੂੜ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 137 (2), 96, 405 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਦਲੇਰ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਵਾਸੀ ਪਿੰਡ ਦਾਦੂ ਮਾਜਰਾ ਥਾਣਾ ਬਡਾਲੀ ਆਲਾ ਸਿੰਘ ਜਿਲਾ ਫਤਿਹਗੜ੍ਹ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ 9 ਜਨਵਰੀ 2025 ਨੂੰਉਸਦੀ ਲੜਕੀ ਜੋ ਕਿ 16 ਸਾਲਾਂ ਦੀ ਹੈ ਬਿਨ੍ਹਾ ਦੱਸੇ ਘਰੋ ਚਲੀ ਗਈ ਤੇ ਜੋ ਜਾਂਦੇ ਸਮੇਂ ਆਪਣੇ ਨਾਲ ਪੈਸੇ ਅਤੇ ਏ. ਟੀ. ਐਮ. ਵੀ ਚੋਰੀ ਕਰਕੇ ਲੈ ਗਈ ਅਤੇ ਘਰ ਵਾਪਸ ਨਹੀ ਆਈ, ਜਿਸਦੀ ਭਾਲ ਕਰਨ ਤੇ ਪਤਾ ਲੱਗਿਆ ਕਿ ਉਕਤ ਵਿਅਕਤੀ ਉਸ ਦੀ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post