post

Jasbeer Singh

(Chief Editor)

Haryana News

ਜਯੋਤੀ ਮਲਹੋਤਰਾ ਨੂੰ ਵੀਡੀਓਕਾਨਫਰੈਂਸਿੰਗ ਰਾਹੀਂ ਪੇਸ਼ ਕਰਕੇ ਭੇਜਿਆ 14 ਦਿਨਾਂ ਰਿਮਾਂਡ ਤੇ

post-img

ਜਯੋਤੀ ਮਲਹੋਤਰਾ ਨੂੰ ਵੀਡੀਓਕਾਨਫਰੈਂਸਿੰਗ ਰਾਹੀਂ ਪੇਸ਼ ਕਰਕੇ ਭੇਜਿਆ 14 ਦਿਨਾਂ ਰਿਮਾਂਡ ਤੇ ਹਿਸਾਰ, 9 ਜੂਨ 2025 : ਹਰਿਆਣਾ ਦੇ ਹਿਸਾਰ ਦੀ ਅਦਾਲਤ ਵਿਚ ਵੀਡੀਓਕਾਨਫਰੈਂਸਿੰਗ ਰਾਹੀਂ ਪੇਸ਼ ਕੀਤੀ ਗਈ ਯੂ-ਟਿਊਬਰ ਜਯੋਤੀ ਮਲਹੋਤਰਾ ਦਾ ਅੱਜ ਮਾਨਯੋਗ ਕੋਰਟ ਵਲੋ਼ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਦਿੱਤਾ ਗਿਆ। ਆਖਰ ਕਿਊ ਕੀਤਾ ਗਿਆ ਸੀ ਜਯੋਤੀ ਮਲਹੋਤਰਾ ਨੂੰ ਗ੍ਰਿਫ਼ਤਾਰ ਯੂ-ਟਿਊਬਰ ਜਯੋਤੀ ਮਲਹੋਤਰਾ ਜੋ ਕਿ ਹਰਿਆਣਾ ਦੇ ਸ਼ਹਿਰ ਹਿਸਾਰ ਦੀ ਵਸਨੀਕ ਹੈ ਨੂੰ ਪਾਕਿਸਤਾਨ ਲਈ ਭਾਰਤ ਵਿਰੁੱਧ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਥੇ ਹੀ ਬਸ ਨਹੀਂ ਯੂ-ਟਿਊਬ ਚੈਨਲ ਰਾਹੀਂ ਵੀਡੀਓ ਬਣਾ ਕੇ ਪਾਕਿਸਤਾਨ ਨੂੰ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਵਾਲੀ ਜਯੋਤੀ ਮਲਹੋਤਰਾ ਕਈ ਵਾਰ ਪਾਕਿਸਤਾਨ ਵੀ ਜਾ ਚੁੱਕੀ ਹੈ, ਜਿਸ ਸਭ ਦੇ ਚਲਦਿਆਂ ਜਦੋ਼ ਭਾਰਤੀ ਏਜੰਸੀਆਂ ਵਲੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਕਈ ਤਰ੍ਹਾਂ ਦੇ ਖੁਲਾਸੇ ਹੋਏ, ਜਿਨ੍ਹਾਂ ਕਾਰਨ ਜਯੋਤੀ ਮਲਹੋਤਰਾ ਨੇ ਹੁਣ ਤੱਕ ਪਾਕਿਸਤਾਨ ਨੂੰ ਕੀ ਕੀ ਕਿਸ ਤਰ੍ਹਾਂ ਜਾਣਕਾਰੀ ਦੇ ਰੂਪ ਵਿਚ ਸਿੱਧ ਜਾਂ ਸਿੱਧੇ ਤੌਰ ਤੇ ਸਾਂਝਾ ਕੀਤਾ ਹੈ ਸਬੰਧੀ ਵੀ ਪਤਾ ਕੀਤਾ ਜਾ ਰਿਹਾ ਹੈ, ਜਿਸ ਸਭ ਦੇ ਚਲਦਿਆਂ ਏਜੰਸੀਆਂ ਵਲੋ਼ ਪੁੱਛਗਿੱਛ ਲਈ ਜਯੋਤੀ ਮਲਹੋਤਰਾ ਨੂੰ ਵਾਰ ਵਾਰ ਰਿਮਾਂਡ ਖਤਮ ਹੋਣ ਤੇ ਅਦਾਲਤ ਤੋਂ ਹੋਰ ਰਿਮਾਂਡ ਪ੍ਰਾਪਤ ਕਰਨ ਲਈ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਹੈ।

Related Post