post

Jasbeer Singh

(Chief Editor)

National

ਚਾਈਨਾ ਡੋਰ ਨਾਲ ਬਾਈਕ ਸਵਾਰ ਦਾ ਗਲਾ ਵੱਢਿਆ ਗਿਆ ਤੇ ਪਤਨੀ ਦਾ ਪੈਰ ਟੁੱਟਿਆ

post-img

ਚਾਈਨਾ ਡੋਰ ਨਾਲ ਬਾਈਕ ਸਵਾਰ ਦਾ ਗਲਾ ਵੱਢਿਆ ਗਿਆ ਤੇ ਪਤਨੀ ਦਾ ਪੈਰ ਟੁੱਟਿਆ ਲਖਨਊ, 20 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਵਿਖੇ ਮੋਟਰਸਾਈਕਲ ਸਵਾਰ ਪਤੀ ਤੇ ਪਤਨੀ ਦੇ ਚਾਈਨਾ ਡੋਰ ਕਾਰਨ ਗਲਾ ਵੱਢਣ ਤੇ ਪੈਰ ਟੁੱਟਣ ਦਾ ਸਮਾਚਾਰ ਮਿਲਿਆ ਹੈ । ਕਿਥੇ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਇਕ ਮੋਟਰਸਾਈਕਲ ਸਵਾਰ ਦੇ ਚਾਈਨਾ ਡੋਰ ਵਿਚ ਉਲਝਣ ਕਾਰਨ ਗਲਾ ਵੱਢੇ ਜਾਣ ਅਤੇ ਉਸਦੀ ਪਤਨੀ ਦੇ ਪੈਰ ਟੁੱਟਣ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਇਹ ਘਟਨਾ ਵੀਰਵਾਰ ਸ਼ਾਮ ਪੂਰਨੀਆ ਫਲਾਈਓਵਰ `ਤੇ ਵਾਪਰੀ । ਜਦੋੋਂ ਇਹ ਘਟਨਾ ਵਾਪਰੀ ਤਾਂ ਉਹਹ ਆਪਣੀ ਤੇ ਬੇਟੀ ਨਾਲ ਬਾਈਕ ਤੇ ਘਰ ਵਾਪਸ ਆ ਰਿਹਾ ਸੀ। ਕੌਣ ਹੈ ਇਹ ਮੋੋਟਰਸਾਈਕਲ ਸਵਾਰ ਸੂਚਨਾ ਮੁਤਾਬਕ ਜਿਸ ਮੋਟਰਸਾਈਕਲ ਚਾਲਕ ਦੇ ਚਾਈਨਾ ਡੋਰ ਵਿਚ ਲਪੇਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦਾ ਨਾਮ ਨਵਮੀ ਲਾਲ ਹੈ ਤੇ ਉਹ ਮਦਿਆਨਵ ਦੇ ਕੇਸ਼ਵ ਨਗਰ ਦਾ ਰਹਿਣ ਵਾਲਾ ਹੈ। ਜਦੋਂ ਉਹ ਮੋਟਰਸਾਈਕਲ ਤੇ ਆ ਰਿਹਾ ਸੀ ਤਾਂ ਅਚਾਨਕ ਫਲਾਈ ਓਵਰ `ਤੇ ਉੱਡਦੀ ਪਤੰਗ ਦੀ ਖਤਰਨਾਕ ਚਾਈਨਾ ਡੋਰ ਉਸ ਦੀ ਗਰਦਨ ਦੁਆਲੇ ਫਸ ਗਈ ਤੇ ਖਿੱਚ ਕਾਰਨ ਉਸ ਦੀ ਗਰਦਨ ਤੇ ਚਿਹਰੇ `ਤੇ ਡੂੰਘੇ ਜ਼ਖ਼ਮ ਹੋ ਗਏ, ਜਿਸ ਕਾਰਨ ਖੂਨ ਵਗਣ ਲੱਗ ਪਿਆ । ਡੋਰ ਦੇ ਗਲੇੇ ਵਿਚ ਫਸਣ ਤੋਂ ਬਾਅਦ ਮੋਟਰਸਾਈਕਲ ਬੇਕਾਬੂ ਹੋ ਗਿਆ ਘਟਨਾ ਤੋਂ ਬਾਅਦ ਬਾਈਕ ਬੇਕਾਬੂ ਹੋ ਗਿਆ ਤੇ ਇਕ ਖੰਭੇ ਨਾਲ ਟਕਰਾਅ ਗਿਆ। ਇਸ ਕਾਰਨ ਉਸ ਦੀ ਪਤਨੀ ਦਾ ਪੈਰ ਟੁੱਟ ਗਿਆ, ਜਦੋਂ ਕਿ ਬੇਟੀ ਵੀ ਜ਼ਖਮੀ ਹੋ ਗਈ। ਮੌਕੇ `ਤੇ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਤੁਰੰਤ ਮਦਦ ਕੀਤੀ । ਜਦੋਂ ਕੁਝ ਲੋਕ ਜ਼ਖਮੀਆਂ ਦੀ ਮਦਦ ਕਰ ਰਹੇ ਸਨ ਤਾਂ ਉੱਥੇ ਖੜ੍ਹੇ ਕੁਝ ਹੋਰ ਵਿਅਕਤੀ ਘਟਨਾ ਦੀ ਵੀਡੀਓ ਬਣਾ ਰਹੇ ਸਨ। ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ।

Related Post

Instagram