ਬਾਈਕ ਸਵਾਰ ਨੇ ਮਾਰੀ ਮੁਰਾਦਾਬਾਦ ਵਿਖੇ ਮਹਿਲਾ ਜੱਜ ਦੇ ਪਿਤਾ ਨੂੰ ਗੋੋਲੀ
- by Jasbeer Singh
- February 28, 2026
ਬਾਈਕ ਸਵਾਰ ਨੇ ਮਾਰੀ ਮੁਰਾਦਾਬਾਦ ਵਿਖੇ ਮਹਿਲਾ ਜੱਜ ਦੇ ਪਿਤਾ ਨੂੰ ਗੋੋਲੀ ਮੁਰਾਦਾਬਾਦ, 28 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ ਦੇ ਸ਼ਹਿਰ ਮੁਰਾਦਾਬਾਦ ਵਿਖੇ ਇਕ ਬਾਈਕ ਸਵਾਰ ਵਲੋਂ ਮਹਿਲਾ ਦੇ ਜੱਜ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕੌਣ ਹੈ ਇਹ ਵਿਅਕਤੀ ਜਿਸਨੂੰ ਮਾਰੀਆਂ ਗਈਆਂ ਹਨ ਗੋਲੀਆਂ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਖੇ ਜੋ ਮਹਿਲਾ ਜੱਜ ਦੇ ਪਿਤਾ ਨੂੰ ਦਿਨ ਦਿਹਾੜੇ ਬਾਈਕ ਸਵਾਰ ਵਲੋਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦਾ ਨਾਮ ਮੁਹੰਮਦ ਅਸਦ ਹੈ ਤੇ ਉਹ ਰੋਜ਼ਾ ਖੋਲ੍ਹਣ ਤੋਂ ਬਾਅਦ ਆਪਣੇ ਸਾਲੇ ਨਾਲ ਤਰਾਵੀਹ ਦੀ ਨਮਾਜ਼ ਪੜ੍ਹਨ ਲਈ ਮਸਜਿਦ ਜਾ ਰਹੇ ਸਨ ਕਿ ਉਦੋਂ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਨ੍ਹਾਂ ਦਾ ਦੂਜਾ ਸਾਲਾ ਆਇਆ ਅਤੇ ਪਿੱਛੇ ਤੋਂ ਸਿਰ ਵਿੱਚ ਗੋਲੀ ਮਾਰ ਦਿੱਤੀ । ਗੋਲੀ ਚਲਾਉਣ ਵਾਲਾ ਹੈ ਹਿਸਟਰੀਸ਼ੀਟਰ ਜਾਣਕਾਰੀ ਮੁਤਾਬਕ ਜਦੋਂ ਮੁਹੰਮਦ ਅਸਦ ਨੂੰ ਗੋਲੀ ਲੱਗੀ ਤਾਂ ਉਹ ਇੱਕੋਦਮ ਜ਼ਮੀਨ ’ਤੇ ਡਿੱਗ ਪਏ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੁਹੰਮਦ ਅਸਦ ਜੋ ਕਿ `ਅਲਵੀਨਾ` ਨਾਮ ਨਾਲ ਬੇਕਰੀ ਚਲਾਉਂਦੇ ਸਨ ਨਾਲ ਗੋਲੀ ਚਲਾਉਣ ਵਾਲੇ ਦਾ ਪ੍ਰਾਪਰਟੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਥੇ ਹੀ ਬਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸਾਲਾ ਹਿਸਟਰੀਸ਼ੀਟਰ ਹੈ।
