ਪੱਛਮੀ ਬੰਗਾਲ `ਚ ਭਾਜਪਾ ਨੇਤਾ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਬਾਰੁਈਪੁਰ, 12 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਪੱਛਮੀ ਬੰਗਾਲ ਦੇ ਦੱਖਣ-24 ਵਿਖੇ ਲੰਘੇ ਦਿਨੀਂ ਇਕ ਨੇਤਾ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੌਣ ਹੈ ਉਹ ਨੇਤਾ ਜਿਸਦੇ ਗੋਲੀ ਮਾਰੀ ਗਈ ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜਿ਼ਲੇ `ਚ ਲੰਘੇ ਦਿਨੀਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਸਥਾਨਕ ਨੇਤਾ ਨੂੰ ਗੋਲੀ ਮਾਰੀ ਗਈ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਗਰ ਦੀਪ `ਚ ਮੋਟਰਸਾਈਕਲ ਸਵਾਰ ਹਮਲਾਵਰ ਤ੍ਰਿਲੋਕੇਸ਼ ਢਾਲੀ ਨੂੰ ਗੋਲੀ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ । ਗੋਲੀ ਲੱਗਣ ਤੋਂ ਬਾਅਦ ਲਿਜਾਇਆ ਗਿਆ ਕੋਲਕਾਤਾ ਢਾਲੀ ਨੂੰ ਪਹਿਲਾਂ ਸਥਾਨਕ ਹਸਪਤਾਲ `ਚ ਮੁਢਲਾ ਇਲਾਜ ਦਿੱਤਾ ਗਿਆ ਅਤੇ ਬਾਅਦ `ਚ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕੋਲਕਾਤਾ ਲਿਜਾਇਆ ਗਿਆ। ਇਹ ਘਟਨਾ ਗੰਗਾਸਾਗਰ ਤਟੀ ਥਾਣਾ ਖੇਤਰ `ਚ ਗੰਗਾਸਾਗਰ ਬੱਸ ਅੱਡੇ ਅਤੇ ਸ੍ਰੀਧਾਮ ਬੱਸ ਅੱਡੇ ਦੇ ਵਿਚਕਾਰ ਵਾਪਰੀ।
