post

Jasbeer Singh

(Chief Editor)

National

ਗ੍ਰੇਟਰ ਨੋਇਡਾ `ਚ ਕਿਰਾਏ ਦੇ ਕਮਰੇ `ਚੋਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਬਰਾਮਦ

post-img

ਗ੍ਰੇਟਰ ਨੋਇਡਾ `ਚ ਕਿਰਾਏ ਦੇ ਕਮਰੇ `ਚੋਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਬਰਾਮਦ ਨੋਇਡਾ, 24 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਗ੍ਰੇਟਰ ਨੋਇਡਾ ਵਿਖੇ ਕਿਰਾਏ ਦੇ ਇਕ ਕਮਰੇ ਵਿਚ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਤਲ ਤੋਂ ਬਾਅਦ ਖੁਦਕੁਸ਼ੀ ਦਾ ਸ਼ੱਕ ਗ੍ਰੇਟਰ ਨੋਇਡਾ `ਚ ਕਿਰਾਏ ਦੇ ਇਕ ਕਮਰੇ `ਚ ਇਕੱਠੇ ਰਹਿ ਰਹੇ ਪ੍ਰੇਮੀ ਜੋੜਾ। ਸ਼ੱਕੀ ਹਾਲਾਤ `ਚ ਮ੍ਰਿਤਕ ਮਿਲਿਆ। ਪੁਲਸ ਅਨੁਸਾਰ ਪਹਿਲੀ ਨਜ਼ਰੇ ਇਹ ਮਾਮਲਾ ਕਤਲ ਤੋਂ ਬਾਅਦ ਖੁਦਕੁਸ਼ੀ ਦਾ ਜਾਪ ਰਿਹਾ ਹੈ। ਪੁਲਸ ਅਨੁਸਾਰ ਗੁੱਡੂ ਪਾਸਵਾਨ ਉਰਫ਼ ਗੋਲੂ (27) ਦੀ ਲਾਸ਼ ਕਮਰੇ `ਚ ਪੱਖੇ ਨਾਲ ਲਟਕਦੀ ਹੋਈ ਮਿਲੀ, ਜਦਕਿ ਜਿਓਤੀ (24) ਦੀ ਲਾਸ਼ ਫਰਸ਼ `ਤੇ ਪਈ ਮਿਲੀ । ਦੋਵੇਂ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ ਦੇ ਨਿਵਾਸੀ ਦੱਸੇ ਗਏ ਹਨ । ਪੁਲਸ ਅਧਿਕਾਰੀਆਂ ਨੇ ਕੀ ਦੱਸਿਆ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਨੌਲੇਜ ਪਾਰਕ ਥਾਣਾ ਖੇਤਰ `ਚ ਘਟਨਾ ਦੀ ਸੂਚਨਾ ਮਿਲੀ । ਇਸ ਤੋਂ ਬਾਅਦ ਪੁਲਸ ਮੌਕੇ `ਤੇ ਪਹੁੰਚੀ ਅਤੇ ਅਤੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ । ਮੁਢਲੀ ਜਾਣਕਾਰੀ ਅਨੁਸਾਰ, ਮੁਟਿਆਰ ਇਕ ਹਸਪਤਾਲ `ਚ ਹਾਊਸਕੀਪਿੰਗ ਦਾ ਕੰਮ ਕਰਦੀ ਸੀ, ਜਦਕਿ ਨੌਜਵਾਨ ਬੇਰੁਜ਼ਗਾਰ ਸੀ । ਪੁਲਸ ਨੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਪੁਲਸ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਮੌਕੇ `ਤੇ ਪਹੁੰਚ ਚੁੱਕੇ ਹਨ ਅਤੇ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ।

Related Post

Instagram