post

Jasbeer Singh

(Chief Editor)

Patiala News

ਨਾਭਾ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਦੇ ਬਾਥਰੂਮ ਚੋਂ ਮਿਲੀ ਨੋਜਵਾਨ ਕੁੜੀ ਦੀ ਲਾਸ਼

post-img

ਨਾਭਾ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਦੇ ਬਾਥਰੂਮ ਚੋਂ ਮਿਲੀ ਨੋਜਵਾਨ ਕੁੜੀ ਦੀ ਲਾਸ਼ -ਫਾਜਿਲਕਾ ਤੋਂ ਦਿੱਲੀ ਜਾ ਰਹੀ ਸੀ ਟਰੇਨ ਪੁਲਸ ਵਲੋਂ ਜਾਂਚ ਸ਼ੁਰੂ ਨਾਭਾ : ਨਾਭਾ ਦੇ ਰੇਲਵੇ ਸਟੇਸ਼ਨ ਤੇ ਫਾਜ਼ਿਲਕਾ ਤੋਂ ਦਿੱਲੀ ਜਾਣ ਵਾਲੇ ਇੰਟਰਸਿਟੀ ਰੇਲ ਗੱਡੀ ਜੋ ਨਾਭਾ ਰੇਲਵੇ ਸਟੇਸ਼ਨ ਤੇ ਰੁਕਦੀ ਹੈ ਉਸ ਦੇ ਬਾਥਰੂਮ ਵਿੱਚੋਂ 25 ਸਾਲ ਦੇ ਕਰੀਬ ਉਮਰ ਦੀ ਅਣਪਛਾਤੀ ਨੌਜਵਾਨ ਕੁੜੀ ਦੀ ਲਾਸ਼ ਡੀ- 3 ਕੋਚ ਵਿੱਚੋਂ ਮਿਲਣ ਕਾਰਨ ਯਾਤਰੀਆਂ ਅਤੇ ਰੇਲਵੇ ਸਟੇਸ਼ਨ ਨਾਭਾ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ । ਮੌਕੇ ਤੇ ਪਹੁੰਚੇ ਡੀ. ਐਸ. ਪੀ. ਜੀ. ਆਰ. ਪੀ. ਜਗਮੋਹਨ ਸਿੰਘ ਸੋਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੁੜੀ ਦੇ ਸਿਰ ਉੱਪਰ ਡੂੰਘਾ ਨਿਸ਼ਾਨ ਹੈ ਜਿਵੇਂ ਕਿਸੇ ਵੱਲੋਂ ਹਮਲਾ ਕੀਤਾ ਗਿਆ ਹੋਵੇ ਇੰਟਰਸਿਟੀ ਗੱਡੀ ਫਾਜਿਲਕਾ ਤੋਂ 2 ਵਜੇ ਦੇ ਕਰੀਬ ਤੁਰਦੀ ਹੈ ਜੋ ਕਿ ਤਕਰੀਬਨ 12 ਰੇਲਵੇ ਸਟੇਸ਼ਨਾਂ ਤੇ ਰੁਕਦੀ ਹੈ । ਪੁਲਸ ਅਧਿਕਾਰੀ ਸੋਹੀ ਮੁਤਾਬਕ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾਵੇਗੀ ਕਿਸੇ ਯਾਤਰੀ ਵੱਲੋਂ ਕੰਟਰੋਲ ਰੂਮ ਤੇ ਫੋਨ ਕੀਤੇ ਜਾਣ ਉਪਰੰਤ ਲਾਸ਼ ਨੂੰ ਨਾਭਾ ਦੇ ਰੇਲਵੇ ਸਟੇਸ਼ਨ ਤੇ ਉਤਾਰਿਆ ਗਿਆ ਹੈ । ਕੁੜੀ ਦੀ ਸੱਜੀ ਬਾਂਹ ਤੇ ਮਹਾਜਨ ਲਿਖਿਆ ਹੋਇਆ ਤੇ ਕੱਪੜੇ ਨਾਲ ਹਨ ਲੇਡੀਜ਼ ਪੁਲਿਸ ਵੱਲੋਂ ਤਲਾਸ਼ੀ ਲੈਣ ਦੇ ਬਾਵਜੂਦ ਉਸਦੀ ਜੇਬ ਵਿੱਚੋਂ ਕੋਈ ਵੀ ਕਾਗਜ਼ ਪੱਤਰ ਜਾਂ ਟਿਕਟ ਨਹੀਂ ਨਿਕਲੀ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਉਸਦੇ ਨਾਲ ਕੌਣ ਸੀ ਇਸ ਸਬੰਧੀ ਡਿਫੈਂਸਿੰਗ ਟੀਮ ਵੀ ਪੜਤਾਲ ਕਰੇਗੀ ।

Related Post