

ਚੰਡੀਗੜ੍ਹ ਯੂਨੀਵਰਸਿਟੀ ’ਚ ਬਾਕਸਿੰਗ ਖਿਡਾਰੀ ਦੀ ਖੇਡਦੇ ਸਮੇਂ ਮੌਤ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਆਯੋਜਿਤ ਆਲ ਇੰਡੀਆ ਇੰਟਰ-ਯੂਨੀਵਰਸਿਟੀ ਵੁਸ਼ੂ ਚੈਂਪੀਅਨਸ਼ਿਪ ਦੌਰਾਨ ਰਾਜਸਥਾਨ ਯੂਨੀਵਰਸਿਟੀ ਦੇ ਖਿਡਾਰੀ ਮੋਹਿਤ ਸ਼ਰਮਾ ਦੀ ਮੌਤ ਹੋ ਗਈ । ਮੋਹਿਤ 85 ਕਿਲੋਗ੍ਰਾਮ ਭਾਰ ਵਰਗ ਵਿੱਚ ਲੜ ਰਿਹਾ ਸੀ । ਇਸ ਦੌਰਾਨ ਉਹ ਅਚਾਨਕ ਮੈਟ `ਤੇ ਡਿੱਗ ਪਿਆ । ਰੈਫਰੀ ਅਤੇ ਹੋਰ ਅਧਿਕਾਰੀਆਂ ਨੇ ਉਸਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਨਹੀਂ ਉੱਠਿਆ ਤਾਂ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮੋਹਿਤ ਜੈਪੁਰ ਦੇ ਕਲਵਾੜ ਸਥਿਤ ਵਿਵੇਕ ਪੀ. ਜੀ. ਕਾਲਜ ਦਾ ਵਿਦਿਆਰਥੀ ਸੀ । ਰਾਜਸਥਾਨ ਯੂਨੀਵਰਸਿਟੀ ਸਪੋਰਟਸ ਬੋਰਡ ਦੇ ਸਕੱਤਰ ਪ੍ਰਮੋਦ ਸਿੰਘ ਨੇ ਖਿਡਾਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ । ਸ਼ੁਰੂਆਤੀ ਜਾਂਚ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਹੈ । ਹਾਲਾਂਕਿ, ਸਹੀ ਕਾਰਨ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.