
ਪੰਜਾਬ ਦੇ ਸਮੂਹ ਏਡਿਡ ਸਕੂਲਾਂ ਦੀ ਸਮੱਸਿਆਵਾਂ ਨੂੰ ਹਲ ਕਰਵਾਉਣ ਵਿੱਚ ਸਹਿਯੋਗ ਕਰਾਂਗੇ : ਡਾ. ਬਲਬੀਰ ਸਿੰਘ
- by Jasbeer Singh
- February 25, 2025

ਪੰਜਾਬ ਦੇ ਸਮੂਹ ਏਡਿਡ ਸਕੂਲਾਂ ਦੀ ਸਮੱਸਿਆਵਾਂ ਨੂੰ ਹਲ ਕਰਵਾਉਣ ਵਿੱਚ ਸਹਿਯੋਗ ਕਰਾਂਗੇ : ਡਾ. ਬਲਬੀਰ ਸਿੰਘ ਸਟੇਟ ਏਡਿਡ ਸਕੂਲ ਯੂਨੀਅਨ ਦੇ ਵਫਦ ਨੂੰ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਮਿਲਕੇ ਮੁੱਦੇ ਹਲ ਕਰਵਾਉਣ ਦਾ ਦਿੱਤਾ ਭਰੋਸਾ ਪਟਿਆਲਾ : ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ-1967 ਦਾ ਇੱਕ ਵਫਦ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਦੀ ਅਗਵਾਈ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ ਮਿਲਿਆ, ਇਸ ਮਿਲਣੀ ਦੌਰਾਨ ਯੂਨੀਅਨ ਦੇ ਸੂਬਾ ਆਗੂਆਂ ਨੇ ਪੰਜਾਬ ਦੇ ਸਮੂਹ ਏਡਿਡ ਸਕੂਲਾਂ ਦੇ ਸਾਰੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (ਦੋਹਾਂ ਦੇ) ਵਿਭਾਗਾਂ ਦੇ ਸੀਨੀਅਰ ਅਫਸਰਾਂ ਨਾਲ-ਇੱਕ ਉੱਚ ਪੱਧਰੀ ਪੈਨਲ ਮੀਟਿੰਗ ਕਰਵਾਉਣ ਅਤੇ ਸਮੂਹ ਮਸਲਿਆਂ ਨੂੰ ਛੇਤੀ ਤੋਂ ਛੇਤੀ ਹੱਲ ਕਰਵਾਉਣ ਲਈ ਇੱਕ ਮੰਗ ਪੱਤਰ ਦਿੱਤਾ । ਇਸ ਤੇ ਮੰਤਰੀ ਜੀ ਨੇ ਸਾਰੀ ਗੱਲਬਾਤ ਨੂੰ ਸੁਣਨ ਤੋਂ ਬਾਅਦ ਇਹ ਕਿਹਾ ਕਿ ਉਹ ਵੀ ਏਡਿਡ ਸਕੂਲ ਦੇ ਵਿਦਿਅਆਰਥੀ ਰਹੇ ਹਨ, ਉਹਨਾਂ ਵਾਅਦਾ ਕੀਤਾ ਕਿ ਉਹ ਖ਼ੁਦ ਇਸ ਸੰਬੰਧ ਵਿੱਚ ਦੋਹਾਂ ਮੰਤਰੀਆਂ ਨਾਲ ਗੱਲ ਕਰਕੇ ਏਡਿਡ ਸਕੂਲਾਂ ਦੀਆਂ ਮੰਗਾਂ ਨੂੰ ਮੰਨਵਾਉਣ ਲਈ ਆਪਣਾ ਭਰਪੂਰ ਸਹਿਯੋਗ ਦੇਣਗੇ । ਇਸ ਮੌਕੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਦੇ ਨਾਲ ਨਾਲ ਸੀਨੀਅਰ ਨੇਤਾਵਾਂ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਸ਼ਵਨੀ ਮਦਾਨ, ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਪਾਲ, ਪ੍ਰਿੰਸੀਪਲ ਰਿਪੁਦਮਨ ਸਿੰਘ, ਵਾਇਸ ਪ੍ਰਿੰਸੀਪਲ ਪੰਕਜ ਕੌਸ਼ਲ ਅਤੇ ਸੀਨੀਅਰ ਮੈਂਬਰ ਅਨਿਲ ਭਾਰਤੀ ਨੇ ਮੰਤਰੀ ਸਾਹਿਬ ਨੂੰ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਕਿ ਏਡਿਡ ਸਕੂਲਾਂ ਨਾਲ ਹੁਣ ਤਕ ਦੀਆਂ ਸਾਰੀਆਂ ਸਰਕਾਰਾਂ ਦੁਆਰਾ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾਂਦਾ ਰਿਹਾ ਹੈ, ਜਿਸ ਦੇ ਸਬੂਤ ਹਨ ਕਿ ਪਿਛਲੇ ਇੱਕ ਸਾਲ ਤੋਂ ਇਹਨਾਂ ਸਕੂਲਾਂ ਦੇ ਸੀ ਐਂਡ ਵੀ ਅਤੇ ਪੀ. ਟੀ. ਆਈ. ਕਾਡਰ ਦੀਆਂ ਤਨਖਾਹਾਂ ਦਾ ਵਧੇ ਗਰੇਡਾਂ ਨਾਲ ਬਿਲਕੁਲ ਵੀ ਜਾਰੀ ਨਹੀਂ ਕੀਤੇ ਗਏ ਅਤੇ ਨਾਲ ਹੀ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਏਡਿਡ ਸਕੂਲ ਕਰਮਚਾਰੀਆਂ ਤੇ ਛੇਵੇਂ ਪੇ ਕਮੀਸ਼ਨ ਨੂੰ ਪੂਰੀ ਤਰਾਂ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ । ਏਡਿਡ ਸਕੂਲ ਯੂਨੀਅਨ ਦੇ ਆਗੂਆਂ ਨੇ ਏਡਿਡ ਸਕੂਲਾਂ ਦੀ ਸਮੂਹ ਸਮਸਿਆਵਾਂ ਦਾ ਹੱਲ ਦੱਸਦੇ ਹੋਏ ਮੰਤਰੀ ਜੀ ਨੂੰ ਕਿਹਾ ਕਿ ਇਹਨਾਂ ਸਕੂਲਾਂ ਦੇ ਸਾਰੇ ਕਰਮਚਾਰੀਆਂ ਨੂੰ, ਜੋ ਕਿ ਏਡਿਡ ਪੋਸਟਾਂ ਤੇ ਕੰਮ ਕਰ ਰਹੇ ਹਨ, ਦੀ ਪੇ ਪ੍ਰੋਟੈਕਟ ਕਰਕੇ ਪੁਰਾਣੀ ਪੈਨਸ਼ਨ ਸਕੀਮ (ਜੋ ਕਿ ਪਹਿਲਾਂ ਹੀ ਇਹਨਾਂ ਸਕੂਲ ਕਰਮਚਾਰੀਆਂ ਤੇ ਲਾਗੂ ਹੈ), ਸਮੇਤ ਸਰਕਾਰੀ ਸਕੂਲਾਂ ਵਿੱਚ ਮਰਜ ਕਰ ਲਿਆ ਜਾਵੇ ਤਾਂ ਇਸ ਦਾ ਲਾਭ ਇਹਨਾਂ ਕਰਮਚਾਰੀਆਂ ਦੇ ਨਾਲ ਨਾਲ ਸੂਬਾ ਸਰਕਾਰ ਨੂੰ ਵੀ ਹੋਵੇਗਾ। ਕਿਉਂਕਿ ਮਰਜਰ ਦੇ ਫਾਇਦੇ ਨੂੰ ਸਮਝਦੇ ਹੋਏ ਰਾਜਸਥਾਨ, ਹਿਮਾਚਲ ਅਤੇ ਹਰਿਆਣਾ ਵਰਗੇ ਰਾਜ ਪਹਿਲਾਂ ਹੀ ਏਡਿਡ ਸਕੂਲ ਸਟਾਫ ਨੂੰ ਸਰਕਾਰੀ ਸਕੂਲਾਂ ਵਿੱਚ ਮਰਜ ਕਰ ਚੁੱਕੇ ਹਨ । ਇਸ ਮੀਟਿੰਗ ਨੂੰ ਕਾਮਯਾਬ ਬਣਾਉਣ ਵਿੱਚ ਰੂਪਾਲੀ ਗਰਗ ਮਿਊਂਸਪਲ ਕੌਂਸਲਰ ਵਾਰਡ ਨੰਬਰ 23 ਅਤੇ ਸਟੇਟ ਜੁਆਇੰਟ ਸਕੱਤਰ ਟਰੇਡ ਵਿੰਗ ਅਤੇ ਆਪ ਆਗੂ ਪ੍ਰਦੀਪ ਕੁਮਾਰ ਨੇ ਬਹੁਤ ਹੀ ਸ਼ਲਾਘਾਯੋਗ ਯੋਗਦਾਨ ਪਾਇਆ । ਇਸ ਮੌਕੇ ਯੂਨੀਅਨ ਵਲੋਂ ਮਨੀਸ਼ ਸਚਦੇਵਾ, ਰਮਨ ਕੁਮਾਰ, ਆਸੂ ਗੁਪਤਾ, ਯਤਿੰਦਰ ਕੁਮਾਰ, ਚਰਨਜੀਤ ਸਿੰਘ, ਸਤਪਾਲ ਬਾਂਸਲ, ਅਜੇ ਬਾਂਸਲ, ਰਾਕੇਸ਼ ਕਪੂਰ, ਸੁਨੀਲ ਗਰਗ, ਸੰਦੀਪ ਗੁਪਤਾ, ਨਵੀਨ ਕੁਮਾਰ, ਕ੍ਰਿਸ਼ਨ ਬਜਾਜ, ਮੈਡਮ ਕੁਸਮ ਲਤਾ ਅਤੇ ਅਵਨਿੰਦਰ ਕੌਰ ਦੇ ਨਾਲ ਨਾਲ ਪਰਮਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ।