post

Jasbeer Singh

(Chief Editor)

Haryana News

ਘਰੇਲੂ ਲੜਾਈ ਕਾਰਨ ਭਰਾ ਨੇ ਕੀਤਾ ਮੰਦਰ ਵਿਚ ਵੜ ਕੇ ਭਰਾ ਤੇ ਹਮਲਾ

post-img

ਘਰੇਲੂ ਲੜਾਈ ਕਾਰਨ ਭਰਾ ਨੇ ਕੀਤਾ ਮੰਦਰ ਵਿਚ ਵੜ ਕੇ ਭਰਾ ਤੇ ਹਮਲਾ ਪੰਚਕੂਲਾ, 23 ਫਰਵਰੀ 2026 : ਹਰਿਆਣਾ ਦੇ ਸ਼ਹਿਰ ਪੰਚਕੂਲਾ ਦੇ ਇਕ ਮੰਦਰ ਵਿਚ ਘਰੇਲੂ ਲੜਾਈ ਝਗੜੇ ਦੇ ਚਲਦਿਆਂ ਭਰਾ ਨੇ ਹੀ ਭਰਾ ਤੇ ਬੈਟ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਹੈ। ਕੀ ਹੈ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਪੰਚਕੂਲਾ ਦੇ ਹੀ ਦੋ ਭਰਾਵਾਂ ਅਮਿਤ ਗੁਪਤਾ ਤੇ ਕਮਲ ਮੋਹਨ ਵਿਚਕਾਰ ਇਕ ਘਰੇਲੂ ਜਾਇਦਾਦ ਨੂੰ ਲੈ ਕੇ ਲੜਾਈ ਝਗੜਾ ਚੱਲ ਰਿਹਾ ਹੈ, ਜਿਸਦੇ ਚਲਦਿਆਂ ਹੋਇਆਂ ਹੀ ਅਮਿਤ ਗੁਪਤਾ ਨੇ ਕਮਲ ਮੋਹਨ ਦੇ ਮੰਦਰ ਅੰਦਰ ਵੜ ਕੇ ਕ੍ਰਿਕਟ ਬੈਟ ਨਾਲ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਉਕਤ ਸਮੁੱਚੇ ਘਟਨਾਕ੍ਰਮ ਦੀ ਪੂਰੀ ਵੀਡੀਓ ਮੰਦਰ ਦੇ ਅੰਦਰ ਅਤੇ ਬਾਹਰ ਲੱਗੇ ਸੀ. ਸੀ. ਟੀ. ਕੈਮਰਿਆਂ ਵਿਚ ਵੀ ਕੈਦ ਹੋ ਗਈ ਹੈ। ਕੀ ਦੱਸਿਆ ਪੁਲਸ ਨੇ ਪੰਚਕੂਲਾ ਪੁਲਸ ਨੇ ਦੱਸਿਆ ਕਿ ਜਿਸ ਪ੍ਰਾਪਰਟੀ ਨੂੰ ਲੈ ਕੇ ਦੋਹਾਂ ਵਿਚਾਲੇ ਝਗੜਾ ਚੱਲ ਰਿਹਾ ਹੈ ਉਹ ਪ੍ਰਾਪਰਟੀ ਅਮਿਤ ਗੁਪਤਾ ਦੇ ਨਾਮ ਤੇ ਹੈਅਤੇ ਕਮਲ ਮੋਹਨ ਦੇ ਮਕਾਨ ਨੂੰ ਲੈ ਕੇ ਸਿਵਲ ਕੋਰਟ ਵਿਚ ਜੋ ਕੇਸ ਦਾਇਰ ਕੀਤਾ ਗਿਆ ਸੀ ਨੂੰ ਉਹ ਹਾਰ ਗਿਆ ਸੀ ਪਰ ਉਸਨੇ ਇਸ ਸਭ ਦੇ ਚਲਦਿਆਂ ਹੁਣ ਪ੍ਰਾਪਰਟੀ ਦਾ ਕੇਸ ਸੈਸ਼ਲ ਕੋਰਟ ਵਿਚ ਦਾਇਰ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਦੋਹਾਂ ਵਿਚਕਾਰ ਪਹਿਲਾਂ ਮੰਦਰ ਦੇ ਬਾਹਰ ਤਕਰਾਰ ਹੋਈ ਤੇ ਫਿਰ ਹੁਣ ਮੰਦਰ ਦੇ ਅੰਦਰ। ਪੁਲਸ ਨੇ ਹਮਲਾ ਕਰਕੇ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਅਮਿਤ ਗੁਪਤਾ ਨੂੰ ਪਕੜਿਆ ਜਾ ਰਿਹਾ ਹੈ ਤੇ ਫਿਰ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Post

Instagram