post

Admin

(Chief Editor)

Crime

ਉਤਰਾਖੰਡ ਵਿਚ ਭਰਾ ਨੇ ਕਰ ਦਿੱਤਾ ਦੋ ਭੈਣਾਂ ਦਾ ਗੋਲੀਆਂ ਮਾਰ ਕੇ ਕਤਲ

post-img

ਉਤਰਾਖੰਡ ਵਿਚ ਭਰਾ ਨੇ ਕਰ ਦਿੱਤਾ ਦੋ ਭੈਣਾਂ ਦਾ ਗੋਲੀਆਂ ਮਾਰ ਕੇ ਕਤਲ

ਉਤਰਾਖੰਡ, 27 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਜਿਲਾ ਹਰਿਦੁਆਰ ਵਿਖੇ ਇਕ ਭਰਾ ਵਲੋਂ ਆਪਣੀਆਂ ਹੀ ਦੋ ਸਕੀਆਂ ਭੈਣਾਂ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹਨ ਦੋਵੇਂ ਔਰਤਾਂ

ਮਿਲੀ ਜਾਣਕਾਰੀ ਅਨੁਸਾਰ ਰੱਖੜੀ ਦੇ ਤਿਓਹਾਰ ਤੋਂ ਠੀਕ ਇਕ ਦਿਨ ਪਹਿਲਾਂ ਹਰਿਦੁਆਰ ਦੇ ਰੁੜਕੀ ਦੇ ਗੰਗਨਹਾਰ ਖੇਤਰ ਵਿਖੇ ਜੋ ਇਕ ਭਰਾ ਵਲੋਂ ਹੀ ਵਾਰੀ-ਵਾਰੀ ਕਰਕੇ ਆਪਣੀਆਂ ਦੋ ਸਕੀਆਂ ਭੈਣਾਂ ਨੂੰ ਗੋਲੀ ਮਾਰ (Shoot) ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਵਿਚ ਦੋਹਾਂ ਮਹਿਲਾਵਾਂ ਦੀ ਪਛਾਣ ਪੁਸ਼ਪਾ ਅਤੇ ਸ਼ਕੁੰਤਲਾ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਜਿਸ ਵੇਲੇ ਮੁਲਜਮ ਨੇ ਦੂਸਰੀ ਭੈਣ 'ਤੇ ਗੋਲੀਆਂ ਚਲਾਈਆਂ ਤਾਂ ਮੌਕੇ 'ਤੇ ਮੌਜੂਦ ਜੀਜੇ ਨੂੰ ਵੀ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।

ਕਿਸ ਕਾਰਨ ਕੀਤਾ ਗਿਆ ਭਰਾ ਵਲੋਂ ਦੋਵੇਂ ਭੈਣਾਂ ਦਾ ਕਤਲ

ਪ੍ਰਾਪਤ ਸੂਚਨਾ ਮੁਤਾਬਕ ਹਰਿਅਦੁਆਰ ਵਿਖੇ ਜੋ ਇਕ ਭਰਾ ਨੇ ਆਪਣੀਆਂ ਹੀ ਦੋਵੇਂ ਭੈਣਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਦਾ ਮੁੱਖ ਕਾਰਨ ਭਰਾ ਵਲੋਂ ਆਪਣੀਆਂ ਭੈਣਾਂ ਦੇ ਚਰਿੱਤਰ 'ਤੇ ਸ਼ੱਕ ਕਰਨਾ ਸੀ । ਜਾਣਕਾਰੀ ਮੁਤਾਬਕ ਮੁਲਜਮ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ, ਜਿਸਨੂੰ ਪੁਲਸ ਵਲੋਂ ਕਾਰਵਾਈ ਕਰਦਿਆਂ ਗ੍ਰਿਫ਼ਤਾਰ (Arrested) ਕਰ ਲਿਆ ਗਿਆ । ਜਿਸ ਵਿਅਕਤੀ ਵਲੋਂ ਉਪਰੋਪਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਦੀ ਪਛਾਣ ਵਿਵੇਕ ਕੁਮਾਰ ਵਿੱਕੀ ਦੇ ਤੌਰ 'ਤੇ ਹੋਈ ਹੈ ।

Related Post

Instagram