

ਪਿਕਨਿਕ ਮਨਾਉਣ ਜਾ ਰਹੇ ਬੱਚਿਆਂ ਨਾਲ ਭਰੀ ਬੱਸ ਪਲਟੀ – 7ਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਮੌਤ ਨਾਗਪੁਰ, 26 ਨਵੰਬਰ : ਨਾਗਪੁਰ ਦੇ ਇਕ ਨਿੱਜੀ ਸਕੂਲ ਦੀ ਬੱਸ ਮੰਗਲਵਾਰ ਸਵੇਰੇ ਪਲਟ ਗਈ । ਹਾਦਸੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ । ਕਈ ਵਿਦਿਆਰਥੀ ਜ਼ਖਮੀ ਹੋਏ ਹਨ ਅਤੇ ਹਸਪਤਾਲ ‘ਚ ਇਲਾਜ ਅਧੀਨ ਹਨ । ਬੱਸ ਵਿੱਚ ਕਰੀਬ 50 ਲੋਕ ਸਵਾਰ ਸਨ । ਪੁਲਸ ਨੇ ਦੱਸਿਆ ਕਿ ਵਿਦਿਆਰਥੀ 5 ਬੱਸਾਂ ‘ਚ ਪਿਕਨਿਕ ਮਨਾਉਣ ਲਈ ਵਰਧਾ ਜਾ ਰਹੇ ਸਨ । ਇਸੇ ਦੌਰਾਨ ਪਿੰਡ ਦਿਓਲੀ ਪੰਧੇਰੀ ਨੇੜੇ ਇੱਕ ਬੱਸ ਪਲਟ ਗਈ । ਇਸ ਹਾਦਸੇ ਚ ਇਕ ਵਿਦਿਆਰਥੀ ਦੀ ਮੌਤ ਹੋਈ ਜੋ ਕਿ 7ਵੀਂ ਜਮਾਤ ਦਾ ਵਿਦਿਆਰਥੀ ਸੀ । ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਤੁਰੰਤ ਸਥਾਨਕ ਨਾਗਰਿਕ ਮਦਦ ਲਈ ਪਹੁੰਚੇ ਅਤੇ ਸਾਰੇ ਜ਼ਖਮੀ ਵਿਦਿਆਰਥੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ । ਪੁਲਿਸ ਇਸ ਮਾਮਲੇ ‘ਚ ਅਗਲੇਰੀ ਜਾਂਚ ਕਰ ਰਹੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.