ਸੀ.ਈ. ਪੀ. ਚੈੱਕਿੰਗ ਬਹਾਨੇ ਸਸਪੈਂਡ ਕੀਤੇ ਅਧਿਆਪਕ ਸਾਥੀ ਦੇ ਪੱਖ 'ਚ ਡਟੇ ਅਧਿਆਪਕ
- by Jasbeer Singh
- November 20, 2024
ਸੀ.ਈ. ਪੀ. ਚੈੱਕਿੰਗ ਬਹਾਨੇ ਸਸਪੈਂਡ ਕੀਤੇ ਅਧਿਆਪਕ ਸਾਥੀ ਦੇ ਪੱਖ 'ਚ ਡਟੇ ਅਧਿਆਪਕ ਅਧਿਆਪਕ ਜਥੇਬੰਦੀਆਂ ਵੱਲੋਂ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ 22/11/24 ਨੂੰ ਡੀ. ਐਸ. ਈ. (ਪ੍ਰਾਇਮਰੀ) ਨੂੰ ਮਿਲਣ ਦਾ ਫੈਸਲਾ ਪਟਿਆਲਾ, 20 ਨਵੰਬਰ : ਤੈਅਸ਼ੁਦਾ ਸਿਲੇਬਸ ਨੂੰ ਤਿਲਾਂਜਲੀ ਦੇ ਕੇ ਸ਼ੁਰੂ ਕੀਤੇ ਗੈਰ -ਵਿਗਿਆਨਿਕ ਸੀਈਪੀ (ਕੰਪੀਟੈਂਸੀ ਇਨਹੈਂਸਮੈਂਟ ਪਲੈਨ) ਪ੍ਰੋਗਰਾਮ ਦੇ ਕਾਰਨ ਰਾਜਪੁਰੇ ਦੇ ਇੱਕ ਈਟੀਟੀ ਅਧਿਆਪਕ ਸ਼੍ਰੀ ਰਾਮ ਦਾਸ ਨੂੰ ਸਸਪੈਂਡ ਕਰਨ ਦੇ ਮਾਮਲੇ ਨੂੰ ਲੈ ਕੇ ਡੈਮੋਕਰੇਟਿਕ ਟੀਚਰਜ਼ ਫਰੰਟ, ਗੌਰਮਿੰਟ ਟੀਚਰਜ਼ ਯੂਨੀਅਨ, 6635 ਅਧਿਆਪਕ ਯੂਨੀਅਨ, ਐਸ. ਸੀ. ਬੀ. ਸੀ. ਅਧਿਆਪਕ ਜਥੇਬੰਦੀ, ਐਲੀਮੈਂਟਰੀ ਟੀਚਰਜ਼ ਯੂਨੀਅਨ ਅਤੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਸਥਾਨਕ ਜਿਲਾ ਸਿੱਖਿਆ ਦਫਤਰ ਪਟਿਆਲਾ ਵਿਖੇ ਹੋਈ । ਅਧਿਆਪਕ ਆਗੂਆਂ ਵਿਕਰਮਦੇਵ ਸਿੰਘ, ਜਸਵਿੰਦਰ ਸਮਾਣਾ, ਗੁਰਪ੍ਰੀਤ ਗੁਰੂ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ ਸਿੱਖਿਆ) ਦੇ ਦਫ਼ਤਰ ਵੱਲੋਂ ਮਿਤੀ 07-11-2024 ਨੂੰ ਪਟਿਆਲਾ ਜਿਲ੍ਹੇ ਦੇ ਰਾਜਪੁਰਾ-2 ਬਲਾਕ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਾਣਕਪੁਰ (ਜਿਲ੍ਹਾ ਪਟਿਆਲਾ) ਦੇ ਅਧਿਆਪਕ ਸ੍ਰੀ ਰਾਮ ਦਾਸ ਨੂੰ ਮੁਅੱਤਲ ਕੀਤਾ ਗਿਆ ਸੀ। ਉਕਤ ਅਧਿਆਪਕ 05 ਅਕਤੂਬਰ 2024 ਨੂੰ ਪੰਚਾਇਤੀ ਚੋਣਾਂ ਦੀ ਰਿਹਰਸਲ, 07 ਅਤੇ 08 ਅਕਤੂਬਰ ਨੂੰ ਸੈਂਟਰ ਪੱਧਰੀ ਖੇਡਾਂ ਉੱਚਾ ਖੇੜਾ ਵਿਖੇ, 10 ਅਕਤੂਬਰ ਨੂੰ ਪੰਚਾਇਤੀ ਚੋਣਾਂ ਦੀ ਰਿਹਰਸਲ, 14 ਅਤੇ 15 ਅਕਤੂਬਰ ਨੂੰ ਪੰਚਾਇਤੀ ਚੋਣ ਡਿਊਟੀ, 18 ਤੋਂ 29 ਅਕਤੂਬਰ ਤੱਕ ਮੈਡੀਕਲ ਛੁੱਟੀ ਉੱਪਰ ਰਿਹਾ ਹੈ। ਇਸ ਤੋਂ ਇਲਾਵਾ ਉਕਤ ਅਧਿਆਪਕ ਵੱਲੋਂ ਸਮੇਂ-ਸਮੇਂ ਤੇ ਬੀ. ਐਲ. ਓ. (ਬੂਥ ਲੈਵਲ ਅਫ਼ਸਰ) ਦੀ ਡਿਊਟੀ ਵੀ ਕੀਤੀ ਜਾ ਰਹੀ ਹੈ । ਇਸ ਅਧਿਆਪਕ ਦੇ ਲਗਾਤਾਰ ਗੈਰ ਵਿੱਦਿਅਕ ਡਿਊਟੀਆਂ ਵਿੱਚ ਉਲਝਣ ਅਤੇ ਮੈਡੀਕਲ ਛੁੱਟੀ 'ਤੇ ਰਹਿਣ ਦੇ ਤੱਥਾਂ ਦੀ ਬਿਨਾਂ ਪੜਤਾਲ ਕੀਤਿਆਂ S. C. E. R. T. ਦੀ ਜਾਂਚ ਟੀਮ ਵੱਲੋਂ C. E. P. ਦੇ ਨਾਮ ਹੇਠ ਕੀਤੀ ਮਸ਼ੀਨੀ ਢੰਗ ਦੀ ਜਾਂਚ ਦੇ ਅਧਾਰ 'ਤੇ ਮੁਅੱਤਲ ਕਰਨਾ ਤਰਕਸੰਗਤ ਫੈਸਲਾ ਨਹੀਂ ਹੈ । ਇਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਅਧਿਆਪਕ ਆਗੂ ਹਰਵਿੰਦਰ ਰੱਖੜਾ, ਪਰਮਜੀਤ ਸਿੰਘ ਅਤੇ ਜਰਨੈਲ ਸਿੰਘ ਨਾਗਰਾ ਨੇ ਕਿਹਾ ਕਿ ਮਿਤੀ 22/11/24 ਨੂੰ ਅਧਿਆਪਕ ਜਥੇਬੰਦੀਆਂ ਵਲੋਂ 100 ਤੋਂ ਵਧੇਰੇ ਅਧਿਆਪਕਾਂ ਦੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਇਸ ਮਾਮਲੇ ਵਿੱਚ ਡੀ. ਪੀ. ਆਈ. ਪ੍ਰਾਈਮਰੀ, ਨੂੰ ਮੋਹਾਲੀ ਵਿਖੇ ਮਿਲਿਆ ਜਾਵੇਗਾ ਅਤੇ ਸਸਪੈਂਡ ਸਾਥੀ ਨੂੰ ਬਿਨਾਂ ਸ਼ਰਤ ਬਹਾਲ ਕਰਨ ਦੀ ਮੰਗ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਜੇਕਰ ਇਸ ਮਸਲੇ ਦਾ ਹੱਲ ਫੋਰੀ ਤੌਰ ਉੱਤੇ ਨਹੀਂ ਕੱਢਿਆ ਜਾਂਦਾ ਤਾਂ ਅਗਲੇ ਐਕਸ਼ਨ ਦੇ ਰੂਪ 'ਚ ਡੀ. ਪੀ. ਆਈ. ਪ੍ਰਾਇਮਰੀ ਦੇ ਦਫਤਰ ਦਾ ਘੇਰਾਓ ਵੀ ਕੀਤਾ ਜਾਵੇਗਾ । ਉਹਨਾਂ ਮੰਗ ਕੀਤੀ ਕਿ CEP ਦੇ ਨਾਂ ਤੇ ਅਧਿਆਪਕਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਤੈਅਸ਼ੁਦਾ ਸਿਲੇਬਸ ਅਨੁਸਾਰ ਪੜਾਉਣ ਦੀ ਆਜ਼ਾਦੀ ਦਿੱਤੀ ਜਾਵੇ । ਇਸ ਮੌਕੇ ਉਪਰੋਕਤ ਤੋਂ ਇਲਾਵਾ ਅਧਿਆਪਕ ਆਗੂ ਪਰਮਵੀਰ ਸਿੰਘ, ਰਜਿੰਦਰ ਸਿੰਘ ਸਮਾਣਾ, ਸੰਦੀਪ ਸ਼ਰਮਾ, ਮਨਪ੍ਰੀਤ ਸਿੰਘ, ਜਸਵਿੰਦਰ ਬਾਤਿਸ਼,ਹਿੰਮਤ ਸਿੰਘ ਖੋਖ, ਹਰਵਿੰਦਰ ਸ਼ਰਮਾ, ਦੀਦਾਰ ਸਿੰਘ, ਗੁਰਜੀਤ ਘੱਗਾ, ਗੁਰਵਿੰਦਰ ਸਿੰਘ ਖੰਗੂੜਾ, ਗੁਰਪ੍ਰੀਤ ਸਿੰਘ ਸਿੱਧੂ, ਹਰਿੰਦਰ ਪਟਿਆਲਾ, ਮਨਦੀਪ ਸਿੰਘ ਕਾਲੇਕੇ, ਹਰਦੀਪ ਸਿੰਘ ਪਟਿਆਲਾ, ਗੁਰਵਿੰਦਰ ਖੱਟੜਾ, ਕ੍ਰਿਸ਼ਨ ਚੁਹਾਨਕੇ, ਰੋਮੀ ਸ਼ਫ਼ੀਪੁਰ, ਰਿੰਕੂ ਸਿੰਘ ਰਾਜਪੁਰਾ, ਖੁਸ਼ਪ੍ਰੀਤ ਸਿੰਘ, ਸ਼ੰਕਰ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਗੁਰਜੀਤ ਸਿੰਘ ,ਰਾਜਵਿੰਦਰ ਸਿੰਘ,ਦਿਲਾਵਰ ਸਿੰਘ,ਗੁਰਮੀਤ ਸਿੰਘ, ਹਰਮਿੰਦਰ ਸ਼ਰਮਾ, ਹਰਪ੍ਰੀਤ ਕੌਰ, ਹਰਮਨ ਕੌਰ, ਪੂਨਮ ਕੌਰ, ਹਰਦੀਪ ਕੌਰ, ਸੰਦੀਪ ਕੌਰ, ਅਮਿੰਦਰ ਕੌਰ, ਮੰਗਾ ਸਿੰਘ ਆਦਿ ਅਧਿਆਪਕ ਆਗੂ ਵੀ ਸ਼ਾਮਿਲ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.