post

Jasbeer Singh

(Chief Editor)

Patiala News

ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੂੰ ਆਧੁਨਿਕ ਤੇ ਵਪਾਰਕ ਤੌਰ ‘ਤੇ ਵਿਕਸਿਤ ਕਰਨ ਦੀ ਤਜਵੀਜ਼ : ਚੇਅਰਮੈਨ ਜੁਨੇਜਾ

post-img

ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਨੂੰ ਆਧੁਨਿਕ ਤੇ ਵਪਾਰਕ ਤੌਰ ‘ਤੇ ਵਿਕਸਿਤ ਕਰਨ ਦੀ ਤਜਵੀਜ਼ : ਚੇਅਰਮੈਨ ਜੁਨੇਜਾ -ਚੇਅਰਮੈਨ ਜੁਨੇਜਾ ਵੱਲੋਂ ਨੇੜਲੇ ਕਾਰੋਬਾਰੀਆਂ ਦੇ ਕਾਰੋਬਾਰ ਨੂੰ ਹੋਰ ਪ੍ਰਫੁੱਲਤ ਕਰਨ ਲਈ ਪੁਰਾਣੇ ਬੱਸ ਅੱਡੇ ਦੀ ਨੁਹਾਰ ਬਦਲਣ ਲਈ ਵਿਚਾਰਾਂ ਪਟਿਆਲਾ, 19 ਫਰਵਰੀ 2026 : ਪੀ. ਆਰ. ਟੀ. ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਵਿਖੇ ਆਉਣ-ਜਾਣ ਵਾਲੀਆਂ ਸਵਾਰੀਆਂ ਨੂੰ ਹੋਰ ਵਧੀਆ ਸਹੂਲਤ ਮੁਹੱਈਆ ਕਰਵਾਉਣ ਕਰਨ ਸਮੇਤ ਇਸਦੀ ਨੁਹਾਰ ਸੁਧਾਰਨ ਲਈ ਅਤੇ ਇਸ ਦੇ ਆਲੇ-ਦੁਆਲੇ ਦੇ ਕਾਰੋਬਾਰੀਆਂ ਦੇ ਕਾਰੋਬਾਰ ਨੂੰ ਧਿਆਨ ਵਿੱਚ ਰਖਦੇ ਹੋਏ, ਇਸ ਨੂੰ ਹੋਰ ਆਧੁਨਿਕ ਤੇ ਕਮਰਸ਼ੀਅਲ ਤੌਰ ‘ਤੇ ਵਿਕਸਿਤ ਕਰਨ ਲਈ ਇਕ ਮੀਟਿੰਗ ਕੀਤੀ । ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਇੱਥੇ ਪੁਰਾਣੇ ਬੱਸ ਸਟੈਂਡ ਵਿਖੇ ਅਰਨੈਸਟ ਐਂਡ ਯੰਗ ਕੰਪਨੀ, ਨਵੀਂ ਦਿੱਲੀ ਦੇ ਡਾਇਰੈਕਟਰ ਅਰੁਣ ਤੁਲੀ ਅਤੇ ਉਨ੍ਹਾਂ ਦੀ ਟੀਮ ਨਾਲ ਕੀਤੀ ਮੀਟਿੰਗ ਦੌਰਾਨ ਪਟਿਆਲਾ ਡਿਪੂ ਦੇ ਜਨਰਲ ਮੈਨੇਜਰ ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ, ਐਸ.ਡੀ.ਓ ਇੰਜ. ਗੁਰਦਾਨਿਸ਼ਵੀਰ ਸਿੰਘ, ਜੇ. ਈ ਇੰਜ. ਪ੍ਰਿਤਪਾਲ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ । ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਪੀ.ਆਰ.ਟੀ.ਸੀ. ਤੇ ਪਨਬਸ ਦੇ 5 ਵੱਡੇ ਬੱਸ ਅੱਡਿਆਂ ਦੀ ਨੁਹਾਰ ਸੁਧਾਰਨ ਅਤੇ ਇਨ੍ਹਾਂ ਨੂੰ ਵਪਾਰਕ ਤੌਰ ‘ਤੇ ਹੋਰ ਵਿਕਸਿਤ ਕਰਨ ਲਈ ਐਨ ਆਈ ਸੀ ਐਸ ਆਈ ਰਾਹੀਂ ਇੱਕ ਸਲਾਹਕਾਰ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤਹਿਤ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਦੀ ਵੀ ਨੁਹਾਰ ਬਦਲੀ ਜਾਵੇਗੀ । ਹਰਪਾਲ ਜੁਨੇਜਾ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਪੀ.ਆਰ.ਟੀ.ਸੀ. ਦੇ ਪੁਰਾਣੇ ਬੱਸ ਸਟੈਂਡ ਪਟਿਆਲਾ ਦਾ ਆਧੁਨਿਕੀਕਰਨ ਤੇ ਇਸ ਨੂੰ ਵਪਾਰਕ ਤੌਰ ‘ਤੇ ਵਿਕਸਿਤ ਕਰਨਾ ਹੈ, ਜਿਸ ਦਾ ਭਵਿਖ ਵਿੱਚ ਪੀ.ਆਰ.ਟੀ.ਸੀ ਨੂੰ ਹੋਰ ਵਾਧੂ ਵਿੱਤੀ ਲਾਭ ਹੋਵੇਗਾ। ਇਸ ਮੌਕੇ ਅਰਨੈਸਟ ਐਂਡ ਯੰਗ ਕੰਪਨੀ ਵੱਲੋਂ ਤਿਆਰ ਤਜਵੀਜ ਨੂੰ ਘੋਖਣ ਉਪਰੰਤ ਚੇਅਰਮੈਨ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਸੁਝਾਅ ਵੀ ਦਿਤੇ । ਇਸ ਦੌਰਾਨ ਚੇਅਰਮੈਨ ਹਰਪਾਲ ਜੁਨੇਜਾ ਨੇ ਪੁਰਾਣੇ ਬੱਸ ਸਟੈਂਡ ਵਿਖੇ ਸਵਾਰੀਆਂ ਨਾਲ ਵੀ ਗੱਲ ਬਾਤ ਕਰਕੇ ਉਨ੍ਹਾਂ ਨੂੰ ਬੱਸ ਸਟੈਂਡ ਉਪਰ ਹੋਰ ਵਧੀਆ ਬੱਸ ਸਰਵਿਸ ਅਤੇ ਸਹੂਲਤਾਂ ਮੁਹੱਈਆ ਕਰਨ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਨੇ ਸਵਾਰੀਆਂ ਦੀ ਮੰਗ ਅਨੁਸਾਰ ਪੁਰਾਣੇ ਬੱਸ ਸਟੈਂਡ ਤੋਂ ਹੋਰ ਵੱਖ-ਵੱਖ ਰੂਟਾਂ ਲਈ ਲੋਕਲ ਬੱਸ ਸਰਵਿਸ ਲਈ ਵਾਧੂ ਬੱਸਾਂ ਚਲਾਉਣ ਦਾ ਭਰੋਸਾ ਦਿੱਤਾ ।

Related Post

Instagram