post

Jasbeer Singh

(Chief Editor)

Patiala News

ਪੀ. ਆਰ. ਟੀ. ਸੀ. ਦੇ ਕਰਮਚਾਰੀ ਦਲ ਦੇ ਅਹੁੱਦੇਦਾਰਾਂ ਵਲੋਂ ਚੇਅਰਮੈਨ ਹਰਪਾਲ ਜੁਨੇਜਾ ਨਾਲ ਮੁਲਾਕਾਤ

post-img

ਪੀ. ਆਰ. ਟੀ. ਸੀ. ਦੇ ਕਰਮਚਾਰੀ ਦਲ ਦੇ ਅਹੁੱਦੇਦਾਰਾਂ ਵਲੋਂ ਚੇਅਰਮੈਨ ਹਰਪਾਲ ਜੁਨੇਜਾ ਨਾਲ ਮੁਲਾਕਾਤ ਪੀ. ਆਰ. ਟੀ. ਸੀ. ਦੀ ਬਿਹਤਰੀ ਲਈ ਸਭ ਨੂੰ ਨਾਲ ਲੈਕੇ ਚੱਲਾਂਗੇ ਤੇ ਮੰਗਾ ਦੇ ਨਿਪਟਾਰਾ ਕੀਤਾ ਜਾਵੇਗਾ : ਜੁਨੇਜਾ ਪਟਿਆਲਾ, 19 ਫਰਵਰੀ 2026 : ਪੀ. ਆਰ. ਟੀ. ਸੀ. ਦੇ ਕਰਮਚਾਰੀ ਦਲ ਦੇ ਅਹੁੱਦੇਦਾਰਾਂ ਨੇ ਪੀ. ਆਰ. ਟੀ. ਸੀ. ਦੇ ਨਵ-ਨਿਯੁਕਤ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੂੰ ਜੀ ਆਇਆ ਆਖਦਿਆਂ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ । ਕਰਮਚਾਰੀ ਦੱਲ ਦੇ ਅਹੁੱਦੇਦਾਰਾਂ ਨੇ ਮੀਟਿੰਗ ਮੌਕੇ ਕੰਟਰੈਕਟ 'ਤੇ ਕੰਮ ਕਰ ਰਹੇ ਕਾਮਿਆਂ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਜਲਦ ਪੱਕਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ । ਇਸ ਦੇ ਨਾਲ ਹੀ ਰਿੱਟ ਪਟੀਸ਼ਨ ਨੰਬਰ 8240 ਰਾਹੀਂ ਪੱਕੇ ਹੋਏ ਕਰਮਚਾਰੀਆਂ ਦੀ ਅਦਾਲਤੀ ਹੁਕਮਾਂ ਅਨੁਸਾਰ ਪੈਨਸ਼ਨ ਲਾਗੂ ਕਰਨ ਬਾਰੇ ਗੱਲਬਾਤ ਵੀ ਹੋਈ। ਕਰਮਚਾਰੀਆਂ ਦੀਆਂ ਲੰਬਿਤ ਵਿਭਾਗੀ ਤਰੱਕੀਆਂ ਨੂੰ ਤੁਰੰਤ ਅਮਲ ਵਿੱਚ ਲਿਆਉਣ ਲਈ ਵੀ ਗੱਲਬਾਤ ਕੀਤੀ, ਵਿਭਾਗ ਦੇ ਬੇੜੇ ਵਿੱਚ ਨਵੀਆਂ ਬੱਸਾਂ ਪਾਉਣ ਦੀ ਪ੍ਰੀਕ੍ਰਿਆ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਗਈ ਤਾਂ ਜੋ ਪੀਆਰਟੀਸੀ ਦੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਆਮ ਪਬਲਿਕ ਨੂੰ ਹੋਰ ਵੀ ਬਿਹਤਰ ਸਫਰ ਸਹੂਲਤ ਮਹੁੱਈਆ ਕਰਵਾਈ ਜਾ ਸਕੇ। ਵਰਕਰਾਂ ਨੂੰ ਤਨਖਾਹ ਤੇ ਪੈਨਸ਼ਨ ਦੀ ਅਦਾਇਗੀ ਸਮੇਂ ਸਿਰ ਕਰਨ ਲਈ ਵੀ ਕਿਹਾ ਗਿਆ। ਯੂਨੀਅਨ ਦੇ ਆਗੂਆਂ ਨੇ ਚੇਅਰਮੈਨ ਹਰਪਾਲ ਜੁਨੇਜਾ ਨੂੰ ਵਿਸ਼ਵਾਸ ਦਿਵਾਇਆ ਕਿ ਪੀ. ਆਰ. ਟੀ. ਸੀ. ਦੀ ਬਿਹਤਰੀ ਅਤੇ ਇਸ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਲਈ ਉਹ ਮੈਨੇਜਮੈਂਟ ਨੂੰ ਹਰ ਤਰ੍ਹਾਂ ਦਾ ਪੂਰਨ ਸਹਿਯੋਗ ਦੇਣਗੇ । ਚੇਅਰਮੈਨ ਹਰਪਾਲ ਜੁਨੇਜਾ ਨੇ ਯੂਨੀਅਨ ਦੇ ਆਗੂਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੀ. ਆਰ. ਟੀ. ਸੀ. ਦੀ ਬਿਹਤਰੀ ਲਈ ਸਾਰਿਆ ਨੂੰ ਨਾਲ ਲੈਕੇ ਚਲਣਗੇ ਤੇ ਉਨ੍ਹਾਂ ਦੀਆਂ ਮੰਗਾ ਦੇ ਨਿਪਟਾਰੇ ਸਬੰਧੀ ਜਲਦ ਤੋਂ ਜਲਦ ਹੱਲ ਕੀਤੇ ਜਾਣਗੇ । ਇਸ ਮੌਕੇ ਪੀ. ਆਰ. ਟੀ. ਸੀ. ਦੇ ਜੀ. ਐਮ. ਪਟਿਆਲਾ ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ, ਜੀ. ਐਮ. ਪ੍ਰਸ਼ਾਸਨ ਮਨਿੰਦਰਪਾਲ ਸਿੰਘ ਸਿੱਧੂ ਤੋਂ ਇਲਾਵਾ ਪੀਆਰਟੀਸੀ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਖੱਟੜਾ, ਜਨਰਲ ਸਕੱਤਰ ਬਿਕਰਮਜੀਤ ਸ਼ਰਮਾ, ਅਮਨਦੀਪ ਸਿੰਘ ਟਿਵਾਣਾ, ਗੁਰਜਿੰਦਰ ਸਿੰਘ, ਅਮਨਦੀਪ ਸਿੰਘ, ਮੱਖਣ ਸਿੰਘ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ ।

Related Post

Instagram