post

Jasbeer Singh

(Chief Editor)

Patiala News

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਹਲਕਾ ਸੁਨਾਮ ਦੇ 29 ਪਿੰਡਾਂ ਵਿੱਚ 1.54 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁ

post-img

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਹਲਕਾ ਸੁਨਾਮ ਦੇ 29 ਪਿੰਡਾਂ ਵਿੱਚ 1.54 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ, ਇੱਕ ਮਹੀਨੇ ਅੰਦਰ ਹੋਣਗੇ ਮੁਕੰਮਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੁੱਖ ਏਜੰਡੇ ਵਿਕਾਸ ਨੂੰ ਹਲਕਾ ਸੁਨਾਮ ਵਿੱਚ ਬਣਾਇਆ ਜਾ ਰਿਹਾ ਹੈ ਯਕੀਨੀ- ਅਮਨ ਅਰੋੜਾ ਨਾਗਰਿਕਾਂ ਦੀਆਂ ਚਿਰਾਂ ਤੋਂ ਅਣਗੌਲੀਆਂ ਜਾ ਰਹੀਆਂ ਮੁਢਲੀਆਂ ਲੋੜਾਂ ਵਾਲੇ ਹਰ ਕੰਮ ਨੂੰ ਕਰ ਰਹੇ ਹਾਂ ਪੂਰਾ- ਕੈਬਨਿਟ ਮੰਤਰੀ ਅਮਨ ਅਰੋੜਾ ਸੁਨਾਮ ਊਧਮ ਸਿੰਘ ਵਾਲਾ, 21 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਵਿਧਾਨ ਸਭਾ ਹਲਕਾ ਸੁਨਾਮ ਦੇ ਨਿਵਾਸੀਆਂ ਦੀ ਹਰ ਇੱਕ ਉਸ ਜਰੂਰਤ ਨੂੰ ਪੂਰਾ ਕਰਨ ਲਈ ਵਚਨਬੱਧ ਅਤੇ ਤਨਦੇਹੀ ਨਾਲ ਸਮਰਪਿਤ ਹਾਂ ਜੋ ਲੋਕਾਂ ਦੀ ਸੁਵਿਧਾ ਨੂੰ ਯਕੀਨੀ ਬਣਾਉਣ ਵਿੱਚ ਕਿਸੇ ਨਾ ਕਿਸੇ ਪੱਧਰ ਦੀ ਰੁਕਾਵਟ ਪੈਦਾ ਕਰ ਰਹੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ 29 ਪਿੰਡਾਂ ਵਿੱਚ 1.54 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ, ਪਿੰਡ ਅਕਬਰਪੁਰ ਤੋਂ ਸ਼ੁਰੂਆਤ ਕਰਦਿਆਂ ਕੀਤਾ । ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਉਹਨਾਂ ਦੁਆਰਾ ਸਮੇਂ ਸਮੇਂ ਉਤੇ ਕੀਤੇ ਜਾਂਦੇ ਦੌਰਿਆਂ ਦੇ ਦੌਰਾਨ ਜਿਹੜੇ ਵੀ ਨਿਵਾਸੀ ਉਹਨਾਂ ਨੂੰ ਜ਼ਿੰਦਗੀ ਬਤੀਤ ਕਰਨ ਲਈ ਮੁਢਲੀਆਂ ਸਹੂਲਤਾਂ ਦੀ ਅਣਹੋਂਦ ਬਾਰੇ ਜਾਣੂ ਕਰਵਾਉਂਦੇ ਹਨ, ਉਨਾਂ ਸਹੂਲਤਾਂ ਨੂੰ ਘੱਟ ਤੋਂ ਘੱਟ ਸਮੇਂ ਅੰਦਰ ਯਕੀਨੀ ਬਣਾਉਣ ਵਾਸਤੇ ਉਹ ਵਚਨਬੱਧ ਹਨ ਅਤੇ ਇਸੇ ਲੜੀ ਤਹਿਤ ਅੱਜ 29 ਪਿੰਡਾਂ ਵਿੱਚ 50 ਦੇ ਕਰੀਬ ਅਜਿਹੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਮੁਢਲੀਆਂ ਸਹੂਲਤਾਂ ਵੱਜੋਂ ਲੋਕਾਂ ਦੀ ਵੱਡੀ ਲੋੜ ਹਨ । ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਈ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਪੰਜਾਬ ਦਾ ਸਰਵਪੱਖੀ ਵਿਕਾਸ ਕਰਨਾ ਹੈ ਅਤੇ ਇਸ ਏਜੰਡੇ ਨੂੰ ਹਲਕਾ ਸੁਨਾਮ ਵਿੱਚ ਸਫਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਸੁਨਾਮ ਦੇ ਅਧੀਨ ਆਉਂਦੇ ਬਲਾਕ ਭਵਾਨੀਗੜ੍ਹ ਦੇ 3 ਪਿੰਡਾਂ, ਬਲਾਕ ਸੰਗਰੂਰ ਦੇ 13 ਪਿੰਡਾਂ ਅਤੇ ਬਲਾਕ ਸੁਨਾਮ ਦੇ 13 ਪਿੰਡਾਂ ਵਿੱਚ ਇਹ ਵਿਕਾਸ ਕਾਰਜ ਆਰੰਭ ਹੋ ਗਏ ਹਨ ਜਿਨਾਂ ਨੂੰ ਅਗਲੇ ਇੱਕ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰਨ ਤੇ ਆਦੇਸ਼ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਅਮਨ ਅਰੋੜਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸੁਨਾਮ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਵਸਦੇ ਲੋਕ ਉਹਨਾਂ ਦਾ ਆਪਣਾ ਪਰਿਵਾਰ ਹਨ ਅਤੇ ਆਪਣੇ ਇਸ ਪਰਿਵਾਰ ਦੀ ਹਰ ਲੋੜ ਨੂੰ ਪੂਰਾ ਕਰਨ ਵਿੱਚ ਉਹ ਕੋਈ ਕਸਰ ਬਾਕੀ ਨਹੀਂ ਛੱਡ ਰਹੇ । ਉਹਨਾਂ ਦੱਸਿਆ ਕਿ ਨਿਵਾਸੀਆਂ ਦੀ ਹਰ ਮੰਗ ਉੱਤੇ ਧਿਆਨ ਕੇਂਦਰਿਤ ਕਰਦੇ ਹੋਏ ਪੜਾਅਵਾਰ ਢੰਗ ਨਾਲ ਕੰਮ ਕਰਵਾਏ ਜਾ ਰਹੇ ਹਨ ਅਤੇ ਅੱਜ ਤੋਂ ਆਰੰਭ ਹੋ ਰਹੇ ਇਹ ਵਿਕਾਸ ਕਾਰਜ ਲੰਬੇ ਸਮੇਂ ਤੋਂ ਅਣਗੌਲੇ ਜਾਣ ਕਾਰਨ ਪਿੰਡਾਂ ਦੇ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਰਹੇ ਸਨ ਜਿਨਾਂ ਵਿੱਚ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਦੇ ਪੁਖਤਾ ਪ੍ਰਬੰਧ , ਪਿੰਡਾਂ ਵਿੱਚ ਬਣੀਆਂ ਧਰਮਸ਼ਾਲਾਵਾਂ ਦੇ ਕੰਮਾਂ ਨੂੰ ਪੂਰਾ ਕਰਨ ਤੇ ਮੁਰੰਮਤ, ਆਵਾਜਾਈ ਲਈ ਮਿਆਰੀ ਰਸਤੇ ਬਣਾਉਣ , ਗਲੀਆਂ ਦੇ ਖੜਵੰਜੇ ਆਦਿ ਜ਼ਰੂਰਤਾਂ ਸ਼ਾਮਲ ਹਨ। ਵੱਖ ਵੱਖ ਪਿੰਡਾਂ ਵਿੱਚ ਕੀਤੇ ਦੌਰੇ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡਾਂ ਦੇ ਨਿਵਾਸੀਆਂ ਨੂੰ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਵੱਖ-ਵੱਖ ਮਹੱਤਵਪੂਰਨ ਕਾਰਜਾਂ ਅਤੇ ਭਲਾਈ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਬਲਜਿੰਦਰ ਸਿੰਘ ਬਲਾਕ ਪ੍ਰਧਾਨ, ਗੁਰਿੰਦਰ ਸਿੰਘ ਬਲਾਕ ਪ੍ਰਧਾਨ, ਸੁੱਖ ਸਾਹੋਕੇ ਬਲਾਕ ਪ੍ਰਧਾਨ, ਜਗਵੀਰ ਸਿੰਘ ਅਕਬਰਪੁਰ, ਗੁਰਦੀਪ ਸਿੰਘ ਤਕੀਪੁਰ, ਗੁਰਤੇਜ ਸਿੰਘ, ਅਵਤਾਰ ਸਿੰਘ ਤਾਰੀ, ਕੁਲਵਿੰਦਰ ਸਿੰਘ ਫੌਜੀ, ਜੱਗਾ ਝਾੜੋਂ, ਮਨਜੀਤ ਢੱਡਰੀਆਂ, ਗੋਪੀ ਢੱਡਰੀਆਂ, ਦਵਿੰਦਰ ਸਿੰਘ, ਸਾਹਿਬ ਸਿੰਘ, ਜੱਗਾ ਸਾਹੋਕੇ, ਜੋਧ ਸਿੰਘ ਵੀ ਹਾਜ਼ਿਰ ਸਨ ।

Related Post