post

Admin

(Chief Editor)

Patiala News

ਐੱਨਕੇ ਸ਼ਰਮਾ ਵੱਲੋਂ ਤ੍ਰਿਪੜੀ, ਪਟਿਆਲਾ ਸ਼ਹਿਰ ਤੇ ਘਨੌਰ ’ਚ ਪ੍ਰਚਾਰ

post-img

ਅਕਾਲੀ ਉਮੀਦਵਾਰ ਐੱਨ ਕੇ ਸ਼ਰਮਾ ਨੇ ਪਟਿਆਲਾ ਦਿਹਾਤੀ ਹਲਕੇ ਦੇ ਪ੍ਰਮੁੱਖ ਬਾਜਾਰ ਤ੍ਰਿਪੜੀ ਅਤੇ ਪਟਿਆਲਾ ਸ਼ਹਿਰ ਸਮੇਤ ਘਨੌਰ ਦੇ ਮੁੱਖ ਬਾਜ਼ਾਰ ਵਿੱਚ ਵੀ ਇਕੱਲੀ ਇਕੱਲੀ ਦੁਕਾਨ ਤੱਕ ਪਹੁੰਚ ਕਰ ਕੇ ਦੁਕਾਨਦਾਰਾਂ ਤੋਂ ਵੋਟਾਂ ਮੰਗੀਆਂ। ਉਨ੍ਹ੍ਵਾਂ ਕਿਹਾ ਕਿ ਉਹ ਤਿੰਨ ਦਹਾਕਿਆਂ ਤੋਂ ਇੱਕੋ ਪਾਰਟੀ ਅਕਾਲੀ ਦਲ ਨਾਲ ਜੁੜਿਆ ਹੋਇਆ ਜ਼ਮੀਨ ਤੋਂ ਉਠਿਆ ਹੋਇਆ ਇੱਕ ਅਜਿਹਾ ਵਰਕਰ ਹੈ, ਜਿਸ ਨੂੰ ਪਾਰਟੀ ਨੇ ਘਰੋਂ ਸੱਦ ਕੇ ਟਿਕਟ ਦਿੱਤੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸ਼ਹਿਰੀ ਪ੍ਰਧਾਨ ਅਮਿਤ ਰਾਠੀ, ਹਲਕਾ ਇੰਚਾਰਜ ਬਿੱਟੂ ਚੱਠਾ, ਅਮਰਿੰਦਰ ਬਜਾਜ, ਭੁਪਿੰਦਰ ਸ਼ੇਖੂਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਲਾਛੜੂ ਤੇ ਸੁਖਜੀਤ ਬਘੌਰਾ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ। ਸ਼ਰਮਾ ਦਾ ਕਹਿਣਾ ਸੀ ਕਿ ‘ਆਪ’ ਸਰਕਾਰ ਦੇ ਰਾਜ ਵਿੱਚ ਵਪਾਰੀ, ਉਦਯੋਗਪਤੀ, ਰੀਅਲ ਅਸਟੇਟ ਕਾਰੋਬਾਰੀਆਂ ਸਮੇਤ ਆਮ ਆਦਮੀ ਵੀ ਪੀੜਤ ਹੈ। ਇਸ ਮੌਕੇ ਦੁਕਾਨਦਾਰਾਂ ਨੇ ਸ਼ਰਮਾ ਨੂੰ ਭਰੋਸਾ ਦੁਆਇਆ ਕਿ ਉਹ ਪਟਿਆਲਾ ਦੇ ਵਿਕਾਸ ਲਈ ਅਕਾਲੀ ਦਲ ਦੇ ਹੱਕ ਵਿਚ ਭੁਗਤਣਗੇ।

Related Post

Instagram