post

Jasbeer Singh

(Chief Editor)

Latest update

ਕੈਨੇਡਾ ਪੁਲਸ ਨੇ ਹਰਸ਼ਰਨ ਵਿਰੁੱਧ ਵਾਰੰਟ ਜਾਰੀ ਕਰਦਿਆਂ ਵਾਂਟੇਡ ਐਲਾਨਿਆ

post-img

ਕੈਨੇਡਾ ਪੁਲਸ ਨੇ ਹਰਸ਼ਰਨ ਵਿਰੁੱਧ ਵਾਰੰਟ ਜਾਰੀ ਕਰਦਿਆਂ ਵਾਂਟੇਡ ਐਲਾਨਿਆ ਕੈਨੇਡਾ, 12 ਮਾਰਚ 2026 : ਕੈਨੇਡਾ ਵਿਖੇ ਪੰਜਾਬੀ ਮੂਲ ਦੇ ਇਕ ਸਿੱਖ ਵਿਅਕਤੀ ਵਿਰੁੱਧ ਪੁਲਸ ਵਲੋਂ ਵਾਰੰਟ ਜਾਰੀ ਕਰਦਿਆਂ ਉਸਨੂੰ ਵਾਂਟੇਡ ਐਲਾਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੌਣ ਹੈ ਇਹ ਇਹ ਵਿਅਕਤੀ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਪੰਜਾਬੀ ਮੂਲ ਦੇ ਜੋ ਇਕ ਸਿੱਖ ਵਿਅਕਤੀ ਨੂੰ ਕੈਨੇਡਾ ਦੀ ਪੁਲਸ ਵਲੋਂ ਵਾਰੰਟ ਜਾਰੀ ਕਰਦਿਆਂ ਉਸਨੂੰ ਵਾਂਟੇਡ ਐਲਾਨਿਆਂ ਗਿਆ ਹੈ ਦਾ ਨਾਮ ਹਰਸ਼ਰਨ ਸਿੰਘ ਆਹਲੂਵਾਲੀਆ ਦੱਸਿਆ ਗਿਆ ਹੈ। ਉਕਤ ਵਿਅਕਤੀ ਜੋ ਕਿ 34 ਸਾਲਾਂ ਦਾ ਹੈ ਵਲੋਂ ਕੈਨੇਡਾ ਵਿਖੇ ਫਰਜ਼ੀ ਐਡਵੋਕੇੇਟ ਬਣ ਕੇ ਲੋਕਾਂ ਦੇ ਵੀਜ਼ੇ ਲਗਵਾਉਣ ਦੇ ਨਾਮ ਦੇ ਠੱਗੀ ਕੀਤੀ ਹੈ। ਕਿੰਨੇ ਮਾਮਲੇ ਦਰਜ ਕੀਤੇ ਗਏ ਹਨ ਪੁਲਸ ਵਲੋਂ ਕੈਨੇਡਾ ਦੇ ਓਨਟਾਰੀਓ ਦੀ ਵਾਟਰਲੂ ਰੀਜਨਲ ਪੁਲਸ ਨੇ ਮੁਲਜ਼ਮ ਵਿਰੁੱਧ ਧੋਖਾਧੜੀ ਅਤੇ ਫਰਜ਼ੀ ਪਛਾਣ ਦੱਸਣ ਦੇ 6 ਗੰਭੀਰ ਅਪਰਾਧਿਕ ਮਾਮਲੇ ਦਰਜ ਕੀਤੇ ਹਨ । ਪੁਲਸ ਨੇ ਉਸ ਵਿਰੁੱਧ ਜਿਥੇ ਅਧਿਕਾਰਤ ਵਾਰੰਟ ਜਾਰੀ ਕੀਤੇ ਹਨ, ਉਥੇ ਪੁਲਸ ਨੂੰ ਸ਼ੱਕ ਹੈ ਕਿ ਉਸ ਨੇ ਮਾਰਚ 2025 ਤੋਂ ਜਨਵਰੀ 2026 ਦੇ ਵਿਚਕਾਰ ਕਈ ਹੋਰ ਲੋਕਾਂ ਨੂੰ ਵੀ ਆਪਣਾ ਸਿ਼ਕਾਰ ਬਣਾਇਆ ਹੋ ਸਕਦਾ ਹੈ । ਪੁਲਸ ਮੁਤਾਬਕ ਹਰਸ਼ਰਨ ਆਹਲੂਵਾਲੀਆ ਜੋ ਕਿਚਨਰ (ਓਨਟਾਰੀਓ) ਦਾ ਰਹਿਣ ਵਾਲਾ ਹੈ ਅਤੇ ਉਸ ਕੋਲ ਕੈਨੇਡੀਅਨ ਪਾਸਪੋਰਟ ਹੈ ਕੋਈ ਰਜਿਸਟਰਡ ਵਕੀਲ ਨਹੀਂ ਹੈ ਪਰ ਕਾਨੂੰਨੀ ਸ਼ਬਦਾਵਲੀ ਦੀ ਵਰਤੋਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਦਾ ਸੀ । ਕੀ ਕੀਤਾ ਵਕੀਲ ਬਣ ਕੇ ਆਹਲੂਵਾਲੀਆ ਨੇ ਹਰਸ਼ਰਨ ਸਿੰਘ ਆਹਲੂਵਾਲੀਆ ਨੇ ਖ਼ੁਦ ਨੂੰ ਇਕ ਪੇਸ਼ੇਵਰ ਇਮੀਗ੍ਰੇਸ਼ਨ ਵਕੀਲ ਦੱਸ ਕੇ ਲੋਕਾਂ ਨੂੰ ਵਰਕ ਵੀਜ਼ਾ ਦਿਵਾਉਣ ਦੇ ਨਾਮ `ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਉਸਨੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਖ਼ੁਦ ਨੂੰ ਓਨਟਾਰੀਓ ਦਾ ਰਜਿਸਟਰਡ ਵਕੀਲ ਦੱਸਿਆ । ਉਹ ਪੀੜਤਾਂ ਤੋਂ ਵੀਜ਼ਾ ਪ੍ਰੋਸੈਸਿੰਗ ਅਤੇ ਕਾਨੂੰਨੀ ਫ਼ੀਸ ਦੇ ਨਾਮ `ਤੇ 5-5 ਹਜ਼ਾਰ ਕੈਨੇਡੀਅਨ ਡਾਲਰ ਵਸੂਲਦਾ ਸੀ। ਜਾਂਚ `ਚ ਪਤਾ ਲੱਗਿਆ ਹੈ ਕਿ ਪੈਸੇ ਲੈਣ ਦੇ ਬਾਵਜੂਦ ਉਸ ਨੇ ਸਰਕਾਰੀ ਪੋਰਟਲ `ਤੇ ਵੀਜ਼ਾ ਦੀ ਕੋਈ ਅਰਜ਼ੀ ਦਾਇਰ ਨਹੀਂ ਕੀਤੀ ਸੀ । ਉਹ ਇਕ ਵਾਰ `ਚ ਵੱਡੀ ਰਕਮ ਲੈਣ ਦੀ ਬਜਾਏ, `ਪ੍ਰਕਿਰਿਆ ਜਾਰੀ ਹੈ` ਦਾ ਬਹਾਨਾ ਬਣਾ ਕੇ ਮਹੀਨਿਆਂ ਤੱਕ ਕਿਸ਼ਤਾਂ ਵਿੱਚ ਪੈਸੇ ਲੈਂਦਾ ਸੀ । ਪੁਲਸ ਨੇ ਕੀਤੀ ਹੈ ਹਰਸ਼ਰਨ ਦੀ ਫੋਟੋ ਜਾਰੀ ਕੈਨੇਡਾ ਪੁਲਸ ਨੇ ਮੁਲਜ਼ਮ ਦੀ ਫੋਟੋ ਜਾਰੀ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਮਿਲੇ ਜਾਂ ਕੋਈ ਹੋਰ ਵਿਅਕਤੀ ਇਸ ਦੀ ਠੱਗੀ ਦਾ ਸਿ਼ਕਾਰ ਹੋਇਆ ਹੈ ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰੇ। ਫਿਲਹਾਲ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

Related Post

Instagram