post

Jasbeer Singh

(Chief Editor)

National

ਨਾਗਪੁਰ ਫੈਕਟਰੀ ਧਮਾਕਾ ਮਾਮਲੇ ਵਿਚ 21 ਵਿਰੁੱਧ ਕੇਸ ਦਰਜ ਤੇ 9 ਗ੍ਰਿਫਤਾਰ

post-img

ਨਾਗਪੁਰ ਫੈਕਟਰੀ ਧਮਾਕਾ ਮਾਮਲੇ ਵਿਚ 21 ਵਿਰੁੱਧ ਕੇਸ ਦਰਜ ਤੇ 9 ਗ੍ਰਿਫਤਾਰ ਨਾਗਪੁਰ, 3 ਮਾਰਚ਼ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਜਿ਼ਲਾ ਨਾਗਪੁਰ ਵਿਖੇ ਧਮਾਕਾਖੇਜ ਸਮੱਗਰੀ ਬਣਾਉਣ ਵਾਲੀ ਫੈਕਟਰੀ ਵਿਚ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕਿੰਨੀ ਹੋ ਗਈ ਹੈ ਮਰਨ ਵਾਲਿਆਂ ਦੀ ਗਿਣਤੀ ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਨਾਗਪੁਰ ਜਿ਼ਲੇ `ਚ ਧਮਾਕਾਖੇਜ਼ ਸਮੱਗਰੀ ਬਣਾਉਣ ਵਾਲੇ ਇਕ ਕਾਰਖਾਨੇ `ਚ ਮ੍ਰਿਤਕਾਂ ਦੀ ਧਮਾਕਾ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋ ਗਈ ਹੈ । ਘਟਨਾ ਤੋਂ ਬਾਅਦ ਕੰਪਨੀ ਦੇ 9 ਡਾਇਰੈਕਟਰਾਂ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਲਮੇਸ਼ਵਰ ਪੁਲਸ ਨੇ `ਐੱਸ. ਬੀ. ਐੱਲ. ਐਨਰਜੀ ਲਿਮਟਿਡ` ਦੇ 21 ਡਾਇਰੈਕਟਰਾਂ ਅਤੇ ਸ਼ੇਅਰਧਾਰਕਾਂ ਵਿਰੁੱਧ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀ ਧਾਰਾ 105 (ਗੈਰ-ਇਰਾਦਤਨ ਹੱਤਿਆ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਕੀ ਸੀ ਪੂਰਾ ਮਾਮਲਾ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕੰਪਨੀ ਦੇ 9 ਡਾਇਰੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਕਟੋਲ ਤਹਿਸੀਲ ਦੇ ਰਾਊਲਗਾਓਂ `ਚ ਮਾਈਨਿੰਗ ਅਤੇ ਉਦਯੋਗਿਕ ਧਮਾਕਾਖੇਜ਼ ਨਿਰਮਾਤਾ ਕੰਪਨੀ ਐੱਸ. ਬੀ. ਐੱਲ. ਐਨਰਜੀ ਲਿਮਟਿਡ ਦੀ ਡੈਟੋਨੇਟਰ ਪੈਕਿੰਗ ਯੂਨਿਟ `ਚ ਹੋਏ ਇਕ ਸ਼ਕਤੀਸ਼ਾਲੀ ਧਮਾਕੇ `ਚ 19 ਮਜ਼ਦੂਰਾਂ ਦੀ ਮੌਤ ਹੋ ਗਈ ਸੀ ਅਤੇ 24 ਹੋਰ ਜ਼ਖਮੀ ਹੋ ਗਏ। ਦੱਸਣਯੋਗ ਹੈ ਕਿ ਜਿ਼ਆਦਾਤਰ ਜ਼ਖਮੀਆਂ ਦੀ ਹਾਲਤ ਗੰਭੀਰ ਹੈ।

Related Post

Instagram