

ਘੇਰ ਕੇ ਕੁੱਟਮਾਰ ਕਰਨ ਤੇ 6 ਵਿਰੁੱਧ ਕੇਸ ਦਰਜ ਪਟਿਆਲਾ, 29 ਜੁਲਾਈ 2025 : ਥਾਣਾ ਸਦਰ ਪਟਿਆਲਾ ਪੁਲਸ ਨੇਛੇਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 118 (1), 126 (2), 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈਵਿਚ ਸੰਦੀਪ, ਦੀਪਾ ਪੁੱਤਰਾਨ ਕ੍ਰਿਸ਼ਨ, ਕ੍ਰਿਸ਼ਨ, ਕੋਮਲ ਪਤਨੀ ਸੰਦੀਪ ਸਿੰਘ ਵਾਸੀਆਨ ਪੀਰ ਕਲੋਨੀ ਬਹਾਦਰਗੜ੍ਹਅਤੇਦੋਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਗਤਾਰ ਸਿੰਘ ਪੁੱਤਰ ਹਜੂਰ ਸਿੰਘ ਵਾਸੀ ਮਕਾਨ ਨੰ. 127 ਗਲੀ ਨੰ. 3 ਪੀਰ ਕਲੋਨੀ ਬਹਾਦਰਗੜ੍ਹਨੇ ਦੱਸਿਆ ਕਿ 18 ਜੁਲਾਈ 2025 ਨੂੰ ਜਦੋਂ ਉਹ ਮੋਟਰਸਾਇਕਲ ਤੇ ਸਵਾਰ ਹੋ ਕੇ ਘਰ ਆ ਰਿਹਾ ਸੀ ਤਾਂ ਉਪਰੋਕਤ ਵਿਅਕਤੀ ਮੋਟਰਸਾਇਕਲਾਂ ਤੇ ਸਵਾਰ ਹੋ ਕੇ ਆਏ ਅਤੇ ਉਸ ਨੂੰ ਰਸਤੇ ਵਿੱਚ ਘੇਰ ਕੇ ਕੁੱਟਮਾਰ ਕੀਤੀ ਤੇ ਉਸ ਉਪਰ ਕਿਰਚ ਦਾ ਵਾਰ ਵੀ ਕੀਤਾ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।