ਕਰੋੜਾਂ ਦੇ ਘੁਟਾਲੇ ਵਿਚ ਆਈ. ਡੀ. ਐਫ. ਸੀ. ਬੈਂਕ ਦੇ ਮੁਲਾਜਮਾਂ ਵਿਰੁੱਧ ਕੇਸ ਦਰਜ
- by Jasbeer Singh
- March 13, 2026
ਕਰੋੜਾਂ ਦੇ ਘੁਟਾਲੇ ਵਿਚ ਆਈ. ਡੀ. ਐਫ. ਸੀ. ਬੈਂਕ ਦੇ ਮੁਲਾਜਮਾਂ ਵਿਰੁੱਧ ਕੇਸ ਦਰਜ ਚੰਡੀਗੜ੍ਹ, 13 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਕਰੋੜਾਂ ਰੁਪਇਆਂ ਦੇ ਘਪਲੇ ਦੇ ਮਾਮਲੇ ਵਿਚ ਆਈ. ਡੀ. ਐਫ. ਸੀ. ਬੈਂਕ ਮੁਲਾਜਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਕਿੰਨੇ ਦਾ ਹੈ ਘੁਟਾਲਾ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਦੀ ਸੰਸਥਾ (ਚੰਡੀਗੜ੍ਹ ਰਿਨਿਊਏਬਲ ਐਨਰਜ਼ੀ ਅਤੇ ਸਾਇੰਸ ਐਂਡ ਟੈਕਨਾਲੋਜੀ ਪ੍ਰੋਮੋਸ਼ਨ ਸੁਸਾਇਟੀ) ਦੇ ਬੈਂਕ ਖਾਤਿਆਂ ਵਿਚੋੋਂ ਕਰੋੜਾਂ ਰੁਪਏ ਦੀ ਅਣ-ਅਧਿਕਾਰਤ ਨਿਕਾਸੀ ਅਤੇ ਹੇਰਾਫੇਰੀ ਦੇ ਮਾਮਲੇ ਵਿਚ ਆਈ. ਡੀ. ਐਫ. ਸੀ. ਬੈਂਕ ਮੁਲਾਜਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਕਤ ਘਪਲਾ 75 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਮਾਮਲਾ ਚੰਡੀਗੜ੍ਹ ਪੁਲਸ ਦੇ ਆਰਥਿਕ ਅਪਰਾਧ ਸ਼ਾਖਾ ਸੈਕਟਰ-17 ਵਿਖੇ ਦਰਜ ਕੀਤਾ ਗਿਆ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਬੈਂਕ ਰਿਕਾਰਡਾਂ ਦੀ ਪੜ੍ਹਤਾਲ ਦੌਰਾਨ ਜੋ 75. 16 ਕਰੋੜ ਦਾ ਘਪਲਾ ਕੀਤੇ ਜਾਣ ਦਾ ਪਤਾ ਚੱਲਿਆ ਹੈ ਦੇ ਚਲਦਿਆਂ ਜਿਨ੍ਹਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਭੈ ਕੁਮਾਰ, ਸੀਮਾ ਧੀਮਾਨ, ਰਿਭਵ ਰਿਸ਼ੀ ਅਤੇ ਕੁਝ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਇਹ ਸਾਰੇ ਹੀ ਬੈਂਕ ਦੀ ਚੰਡੀਗੜ੍ਹ ਦੇ 32 ਸੈਕਟਰ ਵਿਖੇ ਤਾਇਨਾਤ ਹਨ ।
