post

Admin

(Chief Editor)

Punjab

ਬਲਵੰਤ ਰਾਜੋਆਣਾ ਦਾ ਅੱਖਾਂ ਦਾ ਅਪ੍ਰੇਸ਼ਨ ਹੋਵੇਗਾ ਪੀ. ਜੀ. ਆਈ. ਵਿਚ : ਹਾਈਕੋੋਰਟ

post-img

ਬਲਵੰਤ ਰਾਜੋਆਣਾ ਦਾ ਅੱਖਾਂ ਦਾ ਅਪ੍ਰੇਸ਼ਨ ਹੋਵੇਗਾ ਪੀ. ਜੀ. ਆਈ. ਵਿਚ : ਹਾਈਕੋੋਰਟ

ਚੰਡੀਗੜ੍ਹ, 2 ਸਤੰਬਰ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਨੇ ਸਪੱਸ਼ਟ ਆਖਿਆ ਹੈ ਕਿ ਬਲਵੰਤ ਰਾਜੋਆਣਾ ਦਾ ਅੱਖਾਂ ਦਾ ਅਪ੍ਰੇਸ਼ਨ ਪੀ. ਜੀ. ਆਈ. (P. G. I.) ਚੰਡੀਗੜ੍ਹ ਵਿਚ ਹੋਵੇਗਾ ।

ਕੀ ਆਖਿਆ ਹੈ ਹਾਈਕੋਰਟ ਦੇ ਜਸਟਿਸ ਨੇ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਵਲੋਂ ਜੋ ਹਾਈਕੋਰਟ ਵਿਚ ਆਪਣੀਆਂ ਅੱਖਾਂ ਦਾ ਅਪ੍ਰੇਸਨ ਕਿਸੇ ਨਿੱਜੀ ਹਸਪਤਾਲ ਤੋਂ ਕਰਵਾਉਣ ਦੀ ਮੰਗ ਲਈ ਪਟੀਸ਼ਨ ਦਾਇਰ ਕੀਤੀ ਸੀ ਦਾ ਜਸਟਿਸ ਵਲੋਂ ਰਾਜੋਆਣਾ ਦੀਆਂ ਅੱਖਾਂ ਦਾ ਅਪ੍ਰੇਸ਼ਾਨ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਨਾ ਕਰਵਾ ਕੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਕਰਨ ਦਾ ਫ਼ੈਸਲਾ ਸੁਣਾਇਆ ਹੈ ਮੌਕੇ ਜਸਟਿਸ ਜਸਜੀਤ ਸਿੰਘ ਬੇਦੀ ਦੀ ਅਦਾਲਤ ਨੇ ਸੁਣਵਾਈ ਦੌਰਾਨ ਟਿੱਪਣੀ ਕੀਤੀ ਕਿ ਆਮ ਲੋਕ ਵੀ ਬਿਹਤਰ ਇਲਾਜ ਲਈ ਪੀ. ਜੀ. ਆਈ. ਨੂੰ ਹੀ ਪਹਿਲ ਦਿੰਦੇ ਹਨ । ਅਜਿਹੇ ਵਿੱਚ ਅਦਾਲਤ ਨੂੰ ਰਾਜੋਆਣਾ ਵੱਲੋਂ ਨਿੱਜੀ ਹਸਪਤਾਲ `ਚ ਇਲਾਜ ਕਰਵਾਉਣ ਦੀ ਮੰਗ ਪਿੱਛੇ ਕੋਈ ਠੋਸ ਜਾਂ ਜਾਇਜ਼ ਕਾਰਨ ਨਜ਼ਰ ਨਹੀਂ ਆਇਆ ।

ਕੀ ਛੋਟ ਦਿੱਤੀ ਅਦਾਲਤ ਨੇ ਪਟੀਸ਼ਨਰ ਨੂੰ

ਮਾਨਯੋਗ ਅਦਾਲਤ ਨੇ ਪਟੀਸ਼ਨਰ ਨੂੰ ਛੋਟ ਦਿੱਤੀ ਹੈ ਕਿ ਉਹ ਪੀ. ਜੀ. ਆਈ. ਵਿਖੇ ਆਪਣੀਆਂ ਅੱਖਾਂ ਦੀ ਡਾਕਟਰੀ ਜਾਂਚ ਕਰਵਾ ਸਕਦੇ ਹਨ ਅਤੇ ਜੇਕਰ ਮਾਹਿਰ ਡਾਕਟਰ ਆਪ੍ਰੇਸ਼ਨ ਨੂੰ ਲਾਜ਼ਮੀ ਮੰਨਦੇ ਹਨ, ਤਾਂ ਇਹ ਆਪ੍ਰੇਸ਼ਨ ਪੁਲਸ ਸੁਰੱਖਿਆ ਹੇਠ ਪੀ. ਜੀ. ਆਈ. ਵਿੱਚ ਹੀ ਕੀਤਾ ਜਾਵੇਗਾ ।ਜਿਕਰਯੋਗ ਹੈ ਕਿ ਜਨਵਰੀ 2026 ਦੌਰਾਨ ਪੀ. ਜੀ. ਆਈ. ਵਿੱਚ ਹੋਈ ਜਾਂਚ ਦੌਰਾਨ ਰਾਜੋਆਣਾ ਦੀਆਂ ਅੱਖਾਂ ਵਿੱਚ ਮੋਤੀਆਬਿੰਦ ਹੋਣ ਦੀ ਪੁਸ਼ਟੀ ਹੋਈ ਸੀ ਤੇ ਪਟਿਆਲਾ ਕੇਂਦਰੀ ਜੇਲ੍ਹ ਦੇ ਹਸਪਤਾਲ ਵਿੱਚ ਇਸ ਆਪ੍ਰੇਸ਼ਨ ਦੀ ਸਹੂਲਤ ਨਾ ਹੋਣ ਕਰਕੇ ਉਨ੍ਹਾਂ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ ।

ਕੀ ਆਖਿਆ ਸੀ ਰਾਜੋਆਣਾ ਨੇ ਪਟੀਸ਼ਨ ਵਿਚ

ਹਾਈਕੋਰਟ ਵਿਚ ਦਾਖਲ ਕੀਤੀ ਗਈ ਪਟੀਸ਼ਨ (Petition) ਵਿੱਚ ਪਟੀਸਨਰ ਬਲਵੰਤ ਸਿੰਘ ਰਾਜੋਆਣਾ ਨੇ ਦੱਸਿਆ ਸੀ ਕਿ ਪਾਵਰ ਵਾਲੀ ਐਨਕ ਲਗਾਉਣ ਕਾਰਨ ਉਨ੍ਹਾਂ ਨੂੰ ਐਲਰਜੀ ਅਤੇ ਖ਼ਾਰਸ਼ ਦੀ ਸਮੱਸਿਆ ਰਹਿੰਦੀ ਹੈ, ਇਸ ਲਈ ਉਨ੍ਹਾਂ ਨੇ ਪਟਿਆਲਾ ਦੇ ਡਾ. ਆਰ. ਐੱਸ. ਰੰਧਾਵਾ ਆਈ ਹਸਪਤਾਲ ਤੋਂ ਆਪਣੇ ਖ਼ਰਚੇ `ਤੇ ਆਪ੍ਰੇਸ਼ਨ ਕਰਵਾਉਣ ਅਤੇ ਬਾਅਦ ਵਿੱਚ ਮੁੜ ਜੇਲ੍ਹ ਭੇਜੇ ਜਾਣ ਦੀ ਇਜਾਜ਼ਤ ਮੰਗੀ ਸੀ ।

Related Post

Instagram