 
                                             ਛੇ ਜਣਿਆਂ ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ
- by Jasbeer Singh
- October 31, 2025
 
                              ਛੇ ਜਣਿਆਂ ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਪਟਿਆਲਾ, 31 ਅਕਤੂਬਰ 2025 : ਥਾਣਾ ਪਸਿਆਣਾ ਪੁਲਸ ਨੇ ਛੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 117 (2), 351 (3), 190, 191 (3) ਬੀ. ਐਨ. ਐਸ. ਤਹਿਤ ਘੇਰ ਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪ੍ਰਭਜੋਤ ਸਿੰਘ, ਨਵਜੋਤ ਸਿੰਘ ਪੁੱਤਰਾਨ ਨੈਬ ਸਿੰਘ, ਸੈਲੀ ਪੁੱਤਰ ਭੋਲਾ ਸਿੰਘ, ਯੋਗੇਸ਼ ਸ਼ਰਮਾ ਪੁੱਤਰ ਬਿੱਟੂ ਵਾਸੀਆਨ ਪਿੰਡ ਘਮੇੜੀ, ਅਮਨ ਗੁੱਜਰ ਪੁੱਤਰ ਤੇਜਾ ਰਾਮ, ਅਰਸ਼ਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀਆਨ ਪਿੰਡ ਸੱਸਾਗੁਜਰਾ ਥਾਣਾ ਪਸਿਆਣਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਕਤਕਰਤਾ ਅਰਮਾਨ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਘਮੇੜੀ ਥਾਣਾ ਪਸਿਆਣਾ ਨੇ ਦੱਸਿਆ ਕਿ 10 ਜੁਲਾਈ 2025 ਨੂੰ ਜਦੋਂ ਉਹ ਆਪਣੀ ਭੂਆ ਦੇ ਲੜਕੇ ਗੁਰਬਾਜ ਸਿੰਘ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਪਿੰਡ ਸੱਸਾ ਗੁਜਰਾ ਕੋਲ ਜਾ ਰਿਹਾ ਸੀ ਤਾਂ ਉਪਰੋਕਤ ਵਿਅਕਤੀ ਮੋਟਰਸਾਇਕਲਾਂ ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੂੰ ਘੇਰ ਕੇ ਉਸਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।ਪੁਲਸ ਨੇ ਕੇੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                          
 
                      
                      
                      
                      
                     