ਪਤਨੀ ਤੇ 3 ਧੀਆਂ ਦੀ ਹੱਤਿਆ ਕਰ ਕੇ ਪਤੀ ਫ਼ਰਾਰ ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਮੇਪੁਰ ਬਾਦਲ ਖੇਤਰ ਵਿਖੇ ਇਕ ਵਿਅਕਤੀ ਵਲੋਂ ਚਾਰ ਜਣਿਆਂ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਰਿਸ਼ਤਾ ਸੀ ਜਿਸਨੇ ਕੀਤੀ ਚਾਰਾਂ ਦੀ ਹੱਤਿਆ ਮਿਲੀ ਜਾਣਕਾਰੀ ਅਨੁਸਾਰ ਸਮੇਪੁਰ ਬਾਦਲੀ ਇਲਾਕੇ `ਚ ਬੁੱਧਵਾਰ ਰਾਤ ਇਕ ਵਿਅਕਤੀ ਨੇ ਆਪਣੀ ਹੀ ਪਤਨੀ ਅਤੇ 3 ਮਾਸੂਮ ਧੀਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ । ਵਾਰਦਾਤ ਤੋਂ ਬਾਅਦ ਮੁਲਜ਼ਮ ਪਤੀ ਮੁਨਚਨ ਕੇਵਟ ਫ਼ਰਾਰ ਹੋ ਗਿਆ, ਜਿਸ ਦੀ ਭਾਲ ਛਾਪੇਮਾਰੀ ਪੁਲਸ ਵਲੋਂ ਛਾਪੇੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੂੰ ਮਿਲੀ ਸੀ ਲਾਸ਼ਾਂ ਖੂਨ ਨਾਲ ਲਥਪਥ ਹਾਲਤ ਵਿਚ ਪਈਆਂ ਹੋਣ ਦੀ ਸੂਚਨਾ ਸਮੇਪੁਰ ਬਾਦਲੀ ਪੁਲਸ ਨੂੰ ਸਵੇਰੇ 8 ਵਜੇ ਸਰਵੋਦਿਆ ਵਿਦਿਆਲਿਆ ਦੇ ਨੇੜੇ ਚੰਦਨ ਪਾਰਕ ਦੀ 60 ਫੁੱਟ ਰੋਡ ਗਲੀ ਨੰਬਰ ਤਿੰਨ ਸਥਿਤ ਗਰਾਊਂਡ ਫਲੋਰ ਮਕਾਨ `ਚ ਔਰਤ ਅਤੇ ਉਸ ਦੀਆਂ 3 ਮਾਸੂਮ ਧੀਆਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਹਾਲਤ `ਚ ਪਈਆਂ ਹੋਣ ਦੀ ਪੀ. ਸੀ. ਆਰ. ਸੂਚਨਾ ਮਿਲੀ ਸੀ । ਪੁਲਸ ਮੌਕੇ `ਤੇ ਪਹੁੰਚੀ। ਇਕ ਹੀ ਕਮਰੇ `ਚ 4 ਲਾਸ਼ਾਂ ਪਈਆਂ ਸਨ । ਔਰਤ ਦੀ ਪਛਾਣ ਅਨੀਤਾ ਵਜੋਂ ਹੋਈ । ਉਸ ਦੀਆਂ ਤਿੰਨੋਂ ਧੀਆਂ ਦੀ ਉਮਰ ਕ੍ਰਮਵਾਰ 5, 4 ਅਤੇ 3 ਸਾਲ ਸੀ ।
