

ਤਿੰਨ ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਕਰਨ ਤੇ ਕੇਸ ਦਰਜ ਰਾਜਪੁਰਾ, 22 ਜੁਲਾਈ 2025 : ਥਾਣਾ ਸਦਰ ਰਾਜਪੁਰਾ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 109, 281, 125, 3 (5) ਬੀ. ਐਨ. ਐਸ. ਤਹਿਤ ਗੱਡੀਆਂ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਮਾਰਨ ਤ ਕੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਹੋਇਐ ਕੇਸ ਦਰਜ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਜ ਕਮਲ ਸਿੰਘ ਪੁੱਤਰ ਹਰਕਮਲ ਸਿੰਘ ਵਾਸੀ ਮਕਾਨ ਨੰ. ਬੀ-1/220 ਨੇੜੇ ਆਨੰਦ ਸਵੀਟਸ ਨਵਯੁਗ ਕਲੋਨੀ ਰਾਜਪੁਰਾ ਥਾਣਾ ਸਿਟੀ ਰਾਜਪੁਰਾ, ਅਜੈ ਕੁਮਾਰ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਮਹਿਮਾ ਥਾਣਾ ਗੰਡਾ ਖੇੜੀ, ਹਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਦੇਵੀਨਗਰ ਥਾਣਾ ਸਦਰ ਰਾਜਪੁਰਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਵਿਪਨ ਰਸ਼ਲ ਖੁਰਾਨਾ ਪੁੱਤਰ ਨਰਿੰਦਰ ਖੁਰਾਣਾ ਵਾਸੀ ਮਕਾਨ ਨੰ. 223 ਗਲੀ ਨੰ. 02 ਕੁੰਦਨ ਨਗਰ ਫਿਰੋ਼ਜਪੁਰ ਥਾਣਾ ਸਿਟੀ ਫਿਰੋਜਪੁਰ ਨੇ ਦੱਸਿਆ ਕਿ 25 ਜੁਲਾਈ 2025 ਨੂੰ ਉਹ ਅਤੇ ਉਸਦੇ ਹੋਰ ਸਾਥੀ ਹਰਿਦੁਆਰ ਤੋਂ ਕਾਵੜ ਜਥਿਆਂ ਨਾਲ ਪੈਦਲ ਤੁਰੇ ਜਾ ਰਹੇ ਸੀ ਕਿ ਜਦੋਂ ਏ. ਜੀ. ਐਮ. ਰਿਜੋਰਟ ਬਸੰਤਪੁਰਾ ਕੋਲ ਪਹੁੰਚੇ ਤਾਂ ਇੱਕ ਗੱਡੀ ਸਫਿੱਫਟ ਕਾਰ ਅਤੇ ਦੂਸਰੀ ਗੱਡੀ ਥਾਰ ਦੇ ਚਾਲਕਾਂ ਨੇ ਆਪਣੀ ਗੱਡੀਆਂ ਬੜੀ ਤੇਜੀ ਤੇ ਲਾਪ੍ਰਵਾਹੀ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਲਿਆ ਕੇ ਉਸ ਵਿਚ ਅਤੇ ਉਸਦੇ ਸਾਥੀਆਂ ਵਿੱਚ ਮਾਰੀਆਂ, ਜਿਸ ਕਾਰਨ ਵਾਪਰੇ ਐਕਸੀਡੈੈਂਟ ਵਿੱਚ ਉਸਦੇ ਅਤੇ ਉਸਦੇ ਸਾਥੀਆਂ ਦੇ ਸੱਟਾਂ ਲੱਗੀਆਂ। ਜਿਸ ਕਾਰਨ ਉਹ ਚੰਡੀਗੜ੍ਹ ਦੇ 32-ਸੈਕਟਰ ਵਿਖੇ ਇਲਾਜ ਅਧੀਨ ਹਨ।