post

Admin

(Chief Editor)

Patiala News

ਸਾਬਕਾ ਸਰਕਾਰੀ ਡਾਕਟਰ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ ਤਿੰਨ 'ਤੇ ਕੇਸ ਦਰਜ

post-img

ਸਾਬਕਾ ਸਰਕਾਰੀ ਡਾਕਟਰ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ ਤਿੰਨ 'ਤੇ ਕੇਸ ਦਰਜ

ਪਟਿਆਲਾ, 7 ਅਗਸਤ 2026 : ਪਟਿਆਲਾ (Patiala) ਦੇ ਮਾਡਲ ਟਾਊਨ ਖੇਤਰ ਦੇ ਵਸਨੀਕ ਸਾਬਕਾ ਸਰਕਾਰੀ ਡਾਕਟਰ ਤੋਂ ਫਿਰੌਤੀ ਮੰਗਣ (Demand a ransom) ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਸਮੇਤ ਤਿੰਨ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਥਾਣਾ ਸਿਵਲ ਲਾਈਨ ਅਧੀਨ ਆਉਂਦੇ ਖੇਤਰ ਮਾਡਲ ਟਾਊਨ ਦੇ ਵਸਨੀਕ ਰਿਟਾਇਰਡ ਸਰਕਾਰੀ ਡਾਕਟਰ ਪ੍ਰੋਫੈਸਰ ਤੋਂ ਫਿਰੌਤੀ ਮੰਗਣ ਦੇ ਸਾਹਮਣੇ ਆਏ ਮਾਮਲੇ ਵਿਚ ਪੁਲਸ ਵਲੋਂ ਜਿਸ ਇਕ ਅਣਪਛਾਤੇ ਵਿਅਕਤੀ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮੁਹੱਤਬਤਜੀਤ ਸਿੰਘ ਵਾਸੀ ਪਿੰਡ ਨੱਥ ਦੀ ਥੂਹੀ ਅੰਮ੍ਰਿਤਸਰ, ਬਲਵਿੰਦਰ ਸਿੰਘ ਵਾਸੀ ਪਿੰਡ ਪੱਤੀ ਬਲੇਲ ਅਤੇ ਅੰਮ੍ਰਿਤਸਰ ਦਾ ਇਕ ਅਣਪਛਾਤਾ ਵਿਅਕਤੀ ਸ਼ਾਮਲ ਹੈ । ਪੁਲਸ ਮੁਤਾਬਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ (Raid) ਕੀਤੀ ਜਾ ਰਹੀ ਹੈ ।

ਕੀ ਦੱਸਿਆ ਸਾਬਕਾ ਸਰਕਾਰੀ ਡਾਕਟਰ ਨੇ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਸਾਬਕਾ ਸਰਕਾਰੀ ਡਾਕਟਰ ਪ੍ਰੋਫੈਸਰ ਸੁਰਿੰਦਰਪਾਲ ਸਿੰਘ (Surinderpal Singh) ਨੇ ਦੱਸਿਆ ਕਿ ਉਹ ਸਰਕਾਰੀ ਟੀ. ਬੀ. ਹਸਪਤਾਲ ਪਟਿਆਲਾ ਤੋਂ ਬਤੌਰ ਪ੍ਰੋਫੈਸਰ ਰਿਟਾਇਰ ਹੋਏ ਹਨ ਅਤੇ ਫਿਲਹਾਲ ਪੰਜਾਬੀ ਬਾਗ ਵਿਖੇ ਆਪਣਾ ਕਲੀਨਿਕ ਚਲਾਉਂਦੇ ਹਨ । ਉਨ੍ਹਾਂ ਦੱਸਿਆ ਕਿ 3 ਅਗਸਤ 2026 ਨੂੰ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਇੱਕ ਵਿਦੇਸ਼ੀ ਨੰਬਰ ਤੋਂ ਮੁਹੱਬਤ ਰੰਧਾਵਾ ਨਾਮ ਦੇ ਵਿਅਕਤੀ ਦਾ ਧਮਕੀ ਭਰਿਆ ਸੁਨੇਹਾ ਆਇਆ । ਸ਼ੁਰੂ ਵਿੱਚ ਇਸ ਨੂੰ ਫਰਜ਼ੀ ਕਾਲ ਸਮਝ ਕੇ ਗੰਭੀਰਤਾ ਨਾਲ ਨਹੀਂ ਲਿਆ । ਹਾਲਾਂਕਿ ਇਸ ਤੋਂ ਬਾਅਦ ਮੁਲਜਮ ਦੇ ਛੋਟੇ ਭਰਾ ਬਲਵਿੰਦਰ ਸਿੰਘ ਨੇ ਫੋਨ ਕਰਕੇ ਧਮਕੀ ਦਿੱਤੀ ਕਿ ਉਹ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਜਾਣਦਾ ਹੈ ।

ਕਿੰਨੇ ਦੀ ਮੰਗੀ ਗਈ ਹੈ ਫਿਰੌਤੀ

ਡਾਕਟਰ ਨੂੰ ਫੋਨ ਕਰਨ ਵਾਲੇ ਵਿਅਕਤੀ ਨੇ ਪਰਿਵਾਰ ਦੀ ਸਲਾਮਤੀ ਬਦਲੇ ਇਕ ਕਰੋੜ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ `ਤੇ ਆਪਣੇ ਸ਼ੂਟਰਾਂ ਰਾਹੀਂ ਜਾਨੋਂ ਮਾਰਨ (kill) ਦੀ ਧਮਕੀ ਦਿੱਤੀ । ਜਿਸ ਤੋਂ ਬਾਅਦ 5 ਅਗਸਤ 2026 ਨੂੰ ਦੋਸ਼ੀ ਮੁਹੱਬਤ ਰੰਧਾਵਾ ਨੇ ਮੁੜ ਫੋਨ ਕਰਕੇ 50 ਲੱਖ ਰੁਪਏ ਦੀ ਮੰਗ ਕੀਤੀ । ਪੁਲਸ ਨੇ ਸਬੰਧਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Related Post

Instagram