post

Jasbeer Singh

(Chief Editor)

National

ਭੰਨਤੋੜ ਮਾਮਲੇ ਵਿਚ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਵਿਰੁੱਧ ਕੇਸ ਦਰਜ

post-img

ਭੰਨਤੋੜ ਮਾਮਲੇ ਵਿਚ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਵਿਰੁੱਧ ਕੇਸ ਦਰਜ ਕੋਲਕਾਤਾ, 7 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਦੱਖਣੀ ਕੋਲਕਾਤਾ ਦੇ ਪਰਨਾਸੀ ਖੇਤਰ ਵਿਖੇ ਭੰਨਤੋੜ ਮਾਮਲੇ ਵਿਚ ਕਾਂਗਰਸੀ ਉਮੀਦਵਾਰ ਵਿਰੁੱਧ ਐਫ. ਆਈ. ਆਰ. ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਕੌਣ ਹੈ ਇਹ ਉਮੀਦਵਾਰ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਕੋਲਕਾਤਾ ਦੇ ਪਰਨਾਸ਼ੀ ਖੇਤਰ `ਚ ਜੋ ਕਥਿਤ ਭੰਨਤੋੜ ਦੇ ਮਾਮਲੇ `ਚ ਪੱਛਮੀ ਬੰਗਾਲ ਦੇ ਬੇਹਾਲਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਕੇਸ ਦਰਜ ਕੀਤਾ ਗਿਆ ਹੈ ਦਾ ਨਾਮ ਰਤਨਾ ਚਟੋਪਾਧਿਆਏ ਹੈ ਤੇ ਇਸ ਤੋਂ ਇਲਾਵਾ 6 ਹੋਰਨਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ । ਕੀ ਦੱਸਿਆ ਪੁਲਸ ਅਧਿਕਾਰੀ ਨੇ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ `ਚ ਹੁਣ ਤੱਕ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਭਾਜਪਾ ਨੇਤਾ ਮਨੋਜ ਹਲਦਰ ਵੱਲੋਂ ਚਟੋਪਾਧਿਆਏ ਤੇ ਹੋਰਨਾਂ ਵਿਰੁੱਧ ਸਿ਼ਕਾਇਤ ਦਰਜ ਕਰਵਾਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ । ਆਪਣੀ ਸਿ਼਼ਕਾਇਤ `ਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਤ੍ਰਿਣਮੂਲ ਕਾਂਗਰਸ ਦੇ 7 ਵਰਕਰਾਂ ਨੇ ਉਨ੍ਹਾਂ ਤੇ ਹੋਰਾਂ ਗਲਤ ਢੰਗ ਨਾਲ ਰੋਕਿਆ, ਉਨ੍ਹਾਂ ਦੇ ਇਕ ਸਾਥੀ `ਤੇ ਹਮਲਾ ਕੀਤਾ ਤੇ ਉਨ੍ਹਾਂ ਦੇ ਪਾਰਟੀ ਦਫ਼ਤਰ ਤੋਂ ਇਕ ਲੈਪਟਾਪ ਤੇ ਸਾਮਾਨ ਚੋਰੀ ਕਰ ਲਿਆ । ਹਲਦਰ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਇਲਾਕੇ `ਚ ਭੰਨਤੋੜ ਵੀ ਕੀਤੀ ਅਤੇ ਪਾਰਟੀ ਦਫ਼ਤਰ ਦੇ ਸਾਹਮਣੇ ਲੱਗੇ ਝੰਡਿਆਂ ਤੇ ਬੈਨਰਾਂ ਨੂੰ ਨੁਕਸਾਨ ਪਹੁੰਚਾਇਆ ।

Related Post

Instagram