ਏ. ਆਈ. ਵੀਡੀਓ `ਤੇ ਸਖ਼ਤੀ ਦੇ ਚਲਦਿਆਂ `ਐਕਸ` ਖਿ਼ਲਾਫ਼ ਮਾਮਲਾ ਦਰਜ ਤਿਰੂਵਨੰਤਪੁਰਮ, 27 ਮਾਰਚ 2026 : ਭਾਰਤ ਦੇਸ਼ ਵਿਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਕ ਵੀਡੀਓ ਨੂੰ ਲੈ ਕੇ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਅਤੇ ਚੋਣ ਕਮਿਸ਼ਨ ਦੇ ਅਕਸ ਨਾਲ ਛੇੜਛਾੜ ਦਾ ਦੋਸ਼ ਕੇਰਲ ਪੁਲਸ ਦੇ ਸਾਈਬਰ ਵਿੰਗ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨਾਲ ਤਿਆਰ ਇਕ ਵਿਵਾਦਪੂਰਨ ਵੀਡੀਓ ਦੇ ਪ੍ਰਸਾਰ ਨੂੰ ਲੈ ਕੇ ਸੋਸ਼ਲ ਮੀਡੀਆ ਮੰਚ `ਐਕਸ` ਅਤੇ ਉਸ ਦੇ ਇਕ ਹੈਂਡਲ ਖਿ਼ਲਾਫ਼ ਮਾਮਲਾ ਦਰਜ ਕੀਤਾ ਹੈ । ਵੀਡੀਓ `ਚ ਕਥਿਤ ਤੌਰ `ਤੇ ਪ੍ਰਧਾਨ ਮੰਤਰੀ ਅਤੇ ਚੋਣ ਕਮਿਸ਼ਨ ਨੂੰ ਗੁੰਮਰਾਹਕੁੰਨ ਅਤੇ ਅਪਮਾਨਜਨਕ ਢੰਗ ਨਾਲ ਦਿਖਾਇਆ ਗਿਆ ਹੈ । ਅਧਿਕਾਰੀ ਨੂੰ ਇਸ ਸਮੱਗਰੀ ਦੀ ਜਾਣਕਾਰੀ ਕਿਸ ਤਰ੍ਹਾਂ ਮਿਲੀ ਪੁਲਸ ਅਨੁਸਾਰ ਇਹ ਵੀਡੀਓ ਜਨਤਾ ਨੂੰ ਗੁੰਮਰਾਹ ਕਰ ਸਕਦੀ ਹੈ ਅਤੇ ਸੰਵਿਧਾਨਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਸੁਤੰਤਰ ਅਤੇ ਨਿਰਪੱਖ ਚੋਣ ਪ੍ਰਕਿਰਿਆ `ਤੇ ਵੀ ਮਾੜਾ ਅਸਰ ਪਾ ਸਕਦੀ ਹੈ। ਅਧਿਕਾਰੀਆਂ ਨੂੰ ਇਸ ਸਮੱਗਰੀ ਦੀ ਜਾਣਕਾਰੀ ਚੋਣ ਕਮਿਸ਼ਨ ਸਮੇਤ ਅਧਿਕਾਰਤ ਮਾਧਿਅਮਾਂ ਰਾਹੀਂ ਮਿਲੀ । ਵੀਡੀਓ ਹਟਾਉਣ ਦੇ ਹੁਕਮ ਤੋਂ ਬਾਅਦ ਵੀ ਸਮੱਗਰੀ ਰਹੀ ਉਪਲਬੱਧ ਸਾਈਬਰ ਅਪਰਾਧ ਥਾਣੇ `ਚ ਦਰਜ ਐੱਫ. ਆਈ. ਆਰ. `ਚ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਅਤੇ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਵੀਡੀਓ ਨੂੰ ਹਟਾਉਣ ਦੇ ਹੁਕਮ ਦਿੱਤੇ ਜਾਣ ਦੇ ਬਾਵਜੂਦ ਸਬੰਧਤ `ਐਕਸ` ਹੈਂਡਲ `ਤੇ ਇਹ ਸਮੱਗਰੀ ਉਪਲਬਧ ਰਹੀ।
