post

Jasbeer Singh

(Chief Editor)

National

ਵਿਆਹੁਤਾ ਨੂੰ ਭਜਾਉਣ ਦੇ ਦੋਸ਼ ਹੇਠ ਨੌਜਵਾਨ `ਤੇ ਮੁਕੱਦਮਾ ਹੋਇਆ ਦਰਜ

post-img

ਵਿਆਹੁਤਾ ਨੂੰ ਭਜਾਉਣ ਦੇ ਦੋਸ਼ ਹੇਠ ਨੌਜਵਾਨ `ਤੇ ਮੁਕੱਦਮਾ ਹੋਇਆ ਦਰਜ ਬਲੀਆ, 17 ਮਾਰਚ 2026 : ਭਾਰਤ ਦੇਸ਼ ਦੇ ਜਿ਼ਲਾ ਬਲੀਆ ਵਿਖੇ ਇਕ ਨੌਜਵਾਨ ਵਲੋਂ ਨਵ-ਵਿਆਹੁਤਾ ਔਰਤ ਨੂੰ ਭਜਾ ਕੇ ਲਿਜਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਬਲੀਆ ਜਿ਼ਲੇ ਦੇ ਬੈਰੀਆ ਥਾਣਾ ਖੇਤਰ `ਚ ਵਿਆਹ ਤੋਂ ਸਿਰਫ 18 ਦਿਨ ਬਾਅਦ ਇਕ ਨਵ-ਵਿਆਹੁਤਾ ਨੂੰ ਉਸ ਦੇ ਸਹੁਰੇ ਘਰੋਂ ਕਥਿਤ ਤੌਰ `ਤੇ ਭਜਾ ਕੇ ਲਿਜਾਣ ਦੇ ਦੋਸ਼ ਹੇਠ ਪੁਲਸ ਨੇ ਇਕ ਨੌਜਵਾਨ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ । ਪੁਲਸ ਅਨੁਸਾਰ ਬੈਰੀਆ ਥਾਣਾ ਖੇਤਰ ਦੇ ਟੋਲਾ ਸਿ਼ਵਨ ਰਾਏ ਪਿੰਡ ਨਿਵਾਸੀ ਰਾਜ ਕੁਮਾਰ ਸਿੰਘ ਦੀ ਸਿ਼ਕਾਇਤ `ਤੇ ਰਾਮਪੁਰ ਟੋਲਾ ਪਿੰਡ ਦੇ ਰਾਹੁਲ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ । ਸਿ਼ਕਾਇਤ `ਚ ਦੋਸ਼ ਲਗਾਇਆ ਗਿਆ ਹੈ ਕਿ ਰਾਹੁਲ ਸਿੰਘ ਵਿਆਹੁਤਾ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ । ਕਦੋਂ ਹੋਇਆ ਸੀ ਰਾਜ ਕੁਮਾਰ ਦਾ ਮਹਿਲਾ ਨਾਲ ਵਿਆਹ ਪੁਲਸ ਕੋਲ ਦਰਜ ਕਰਵਾਈ ਗਈ ਐੱਫ. ਆਈ. ਆਰ. ਅਨੁਸਾਰ ਰਾਜ ਕੁਮਾਰ ਸਿੰਘ ਦਾ ਵਿਆਹ 19 ਫਰਵਰੀ ਨੂੰ ਰਾਮਪੁਰ ਟੋਲਾ ਪਿੰਡ ਦੇ ਬਿਹਾਰੀ ਸਿੰਘ ਦੀ ਪੁੱਤਰੀ ਵੰਦਨਾ ਸਿੰਘ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਆ ਗਈ ਸੀ। ਦੋਸ਼ ਹੈ ਕਿ 10 ਮਾਰਚ ਨੂੰ ਸ਼ਾਮ ਲੱਗਭਗ 4 ਵਜੇ ਰਾਹੁਲ ਸਿੰਘ ਉੱਥੇ ਆਇਆ ਅਤੇ ਵੰਦਨਾ ਨੂੰ ਮੋਟਰਸਾਈਕਲ `ਤੇ ਬਿਠਾ ਕੇ ਆਪਣੇ ਨਾਲ ਲੈ ਗਿਆ। ਮੁਲਜਮ ਦੀ ਭਾਲ ਲਈ ਪੁਲਸ ਦੀ ਕਾਰਵਾਈ ਜਾਰੀ ਥਾਣਾ ਮੁਖੀ ਰਾਜੇਂਦਰ ਪ੍ਰਸਾਦ ਸਿੰਘ ਨੇ ਦੱਸਿਆ ਕਿ ਸਿ਼ਕਾਇਤ ਦੇ ਆਧਾਰ `ਤੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਛੇਤੀ ਹੀ ਮੁਲਜ਼ਮ ਦੀ ਤਲਾਸ਼ ਕਰ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ।

Related Post

Instagram