ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਗਾਲੀ-ਗਲੋਚ ਕਰਨ 'ਤੇ ਕੇਸ ਦਰਜ
ਮਾਨਸਾ, 18 ਅਗਸਤ 2026 : ਪੰਜਾਬ ਦੇ ਜਿਲਾ ਮਾਨਸਾ (Mansa) ਦੇ ਸਰਦੂਲਗੜ੍ਹ ਵਿਖੇ ਗੁਰਦੁਆਰਾ ਸਾਹਿਬ ਅੰਦਰ ਗਾਲੀ-ਗਲੋਚ ਕਰਨ 'ਤੇ ਪੁਲਸ ਨੇ ਕਈ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕੀਤਾ ਹੈ ।
ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇੇਸ
ਮਿਲੀ ਜਾਣਕਾਰੀ ਅਨੁਸਾਰ ਸਰਦੂਲਗੜ੍ਹ ਪੁਲਸ ਵਲੋਂ ਜੋ ਗੁਰਦੁਆਰਾ ਸਾਹਿਬ (Gurdwara Sahib) ਦੇ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਗਾਲੀ-ਗਲੋਚ (Swearing) ਕਰਨ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਚਲਦਿਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਦੇ ਚਲਦਿਆਂ 5-6 ਅਣਪਛਾਤੇ ਵਿਅਕਤੀਆਂ ਤੋ ਇਲਾਵਾ ਤਿੰਨ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਗਿਆ ਹੈ ਦੇ ਵਿਚ ਰਾਜਵਿੰਦਰ ਸਿੰਘ, ਮਨਜੀਤ ਸਿੰਘ ਅਤੇ ਹਰੀ ਸਿੰਘ ਸ਼ਾਮਲ ਹਨ ।
ਕੀ ਦੱਸਿਆ ਪੁਲਸ ਨੂੰ ਸਿ਼ਕਾਇਤਕਰਤਾ ਨੇ
ਪੰਜਾਬ ਪੁਲਸ ਦੇ ਥਾਣਾ ਸਰਦੂਲਗੜ੍ਹ ਦੇ ਜਾਂਚ ਅਧਿਕਾਰੀ ਏ. ਐਸ. ਆਈ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸਿਕਾਇਤਕਰਤਾ (Complainant) ਰਸ਼ਪਾਲ ਸਿੰਘ ਵਾਸੀ ਭੱਲਣਵਾੜਾ ਨੇ ਪੁਲਸ ਕੋਲ ਸਿ਼ਕਾਇਤ ਦੇ ਕੇ ਬਿਆਨ ਦਰਜ ਕਰਵਾਏ ਹਨ ਕਿ 16 ਅਗਸਤ 2026 ਨੂੰ ਸ਼ਾਮ ਵੇਲੇ ਗੁਰੂਦੁਆਰਾ ਸਤਿਗੁਰੂ ਸ੍ਰੀ ਰਵਿਦਾਸ ਜੀ ਸਰਦੂਲਗੜ੍ਹ ਵਿਖੇ ਦੋਵੇਂ ਧਿਰਾਂ ਕਿਸੇ ਮਸਲੇ ਦੇ ਹੱਲ ਕਰਨ ਲਈ ਦੇ ਸਬੰਧ ਵਿੱਚ ਇਕੱਠੀਆਂ ਹੋਈਆਂ ਸਨ ।
ਜਿਵੇਂ ਹੀ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਸ਼ੁਰੂ ਹੋਈ ਤਾਂ ਉਪਰੋਕਤ ਵਿਅਕਤੀਆਂ ਨੇ ਦਰਬਾਰ ਸਾਹਿਬ ਦੇ ਅੰਦਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾਹਮਣੇ ਬਲਵਿੰਦਰ ਸਿੰਘ ਪੱਲਾ ਸਰਪੰਚ, ਪਿੰਡ ਰੋੜਕੀ ਅਤੇ ਰੋੜਕੀ ਦੀ ਪੰਚਾਇਤ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ । ਇਸ ਤੋਂ ਬਾਅਦ ਦੋਵੇਂ ਧਿਰਾਂ ਦਰਬਾਰ ਸਾਹਿਬ ਤੋਂ ਬਾਹਰ ਆ ਗਈਆਂ ਅਤੇ ਆਪਸ ਵਿੱਚ ਲੜਾਈ-ਝਗੜਾ ਕਰਨ ਲੱਗ ਪਈਆਂ ।
