post

Jasbeer Singh

(Chief Editor)

crime

ਫੈਕਟਰੀ ਦਫ਼ਤਰ ਵਿਚੋਂ ਐਲ. ਈ. ਡੀ. ਤੇ ਪੈਸੇ ਚੋਰੀ ਕਰਨ ਤੇ ਕੇਸ ਦਰਜ

post-img

ਫੈਕਟਰੀ ਦਫ਼ਤਰ ਵਿਚੋਂ ਐਲ. ਈ. ਡੀ. ਤੇ ਪੈਸੇ ਚੋਰੀ ਕਰਨ ਤੇ ਕੇਸ ਦਰਜ ਸਮਾਣਾ, 2 ਜੁਲਾਈ 2025 : ਥਾਣਾ ਸਿਟੀ ਸਮਾਣਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 331 (4), 306 ਬੀ. ਐਨ. ਐਸ. ਤਹਿਤ ਫੈਕਟਰੀ ਦੇ ਦਫ਼ਤਰ ਵਿਚੋਂ ਐਲ. ਈ. ਡੀ. ਅਤੇ 20 ਹਜ਼ਾਰ ਰੁਪਏ ਨਗਦੀ ਚੋਰੀ ਕਰਨ ਤੇ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਰੁਣ ਕੁਮਾਰ ਪੁੱਤਰ ਦੇਵੀਲਾਲ ਯਾਦਵ ਵਾਸੀ ਪਿੰਡ ਮੌਰਾ ਝਰਖਾ ਥਾਣਾ ਸਿਟੀ ਸ਼ੰਕਰਪੁਰ ਜਿਲਾ ਮਾਧੇਪੁਰਾ ਬਿਹਾਰ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੋਪਾਲ ਸਿੰਗਲਾ ਪੁੱਤਰ ਰਮੇਸ਼ਵਰ ਦਾਸ ਵਾਸੀ ਸੀਤਾ ਗੀਤਾ ਗਲੀ ਘੱਗਾ ਰੋਡ ਸਮਾਣਾ ਥਾਣਾ ਸਿਟੀ ਸਮਾਣਾ ਨੇ ਦੱਸਿਆ ਕਿ ਉਸਦੀ ਪਾਤੜਾਂ ਰੋਡ ਸਮਾਣਾ ਵਿਖੇ ਅਗਰਵਾਲ ਸਪੇਨ ਪਾਈਪਸ ਦੇ ਨਾਮ ਤੇ ਸੀਮਿੰਟ ਪਾਈਪ ਦੀ ਫੈਕਟਰੀ ਹੈ ਤੇ ਉਪਰੋਕਤ ਵਿਅਕਤੀ ਜੋ ਕਰੀਬ ਦੋ ਸਾਲਾਂ ਤੋ ਆਪਣੀ ਲੇਬਰ ਦੇ 12/13 ਵਿਅਕਤੀਆਂ ਨਾਲ ਫੈਕਟਰੀ ਵਿੱਚ ਕੰਮ ਕਰਦਾ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਉਸ (ਸਿ਼ਕਾਇਤਕਰਤਾ) ਕੋਲੋਂ 3 ਲੱਖ 50 ਹਜ਼ਾਰ ਰੁਪਏ ਐਡਵਾਂਸ ਲੈ ਰੱਖੇ ਸਨ ਤਾਂ 6-7 ਜੂਨ 2025 ਦੀ ਦਰਮਿਆਨੀ ਰਾਤ ਨੂੰ ਫੈਕਟਰੀ ਦੇ ਦਫਤਰ ਵਿਚੋ ਇਕ ਐਲ. ਈ. ਡੀ. ਅਤੇ 20 ਹਜਾਰ ਰੁਪਏ ਨਗਦੀ ਚੋਰੀ ਕਰਕੇ ਲੈ ਗਿਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post