post

Admin

(Chief Editor)

Punjab

ਪੀ. ਜੀ. ਆਈ. ਵਿਚੋਂ ਲੱਖਾਂ ਦੇ ਟੀਕੇ ਚੋਰੀ ਹੋਣ 'ਤੇ ਕੇਸ ਦਰਜ

post-img

ਪੀ. ਜੀ. ਆਈ. ਵਿਚੋਂ ਲੱਖਾਂ ਦੇ ਟੀਕੇ ਚੋਰੀ ਹੋਣ 'ਤੇ ਕੇਸ ਦਰਜ

ਚੰਡੀਗੜ੍ਹ, 18 ਅਗਸਤ 2026 : ਚੰਡੀਗੜ੍ਹ ਬਣੇ ਪੀ. ਜੀ. ਆਈ. (P. G. I.) ਦੇ ਗਾਇਨੀ ਵਿਭਾਗ ਵਿਚੋਂ ਲੱਖਾਂ ਰੁਪਏ ਦੇ ਟੀਕੇ ਚੋਰੀ (Vaccine theft) ਹੋਣ ਦਾ ਘਟਨਾਕ੍ਰਮ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੇ ਲੱਖ ਦੇ ਟੀਕੇ ਹੋਏ ਹਨ ਚੋਰੀ

ਮਿਲੀ ਜਾਣਕਾਰੀ ਅਨੁਸਾਰ ਪੀ. ਜੀ. ਆਈ. ਦੇ ਗਾਇਨੀ ਵਿਭਾਗ ਵਿਚੋਂ ਜੋ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੇ ਇਲਾਜ ਵਿਚ ਵਰਤੇ ਜਾਣ ਵਾਲੇ ਟੀਕਿਆਂ ਦੀ ਚੋਰੀ ਹੋਣ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਦੇ ਚਲਦਿਆਂ 20 ਲੱਖ ਰੁਪਏ ਦੇ ਟੀਕੇ ਚੋਰੀ ਹੋਣ ਦਾ ਪਤਾ ਚੱਲਿਆ ਹੈ । ਦੱਸਣਯੋਗ ਹੈ ਕਿ ਲੱਖਾਂ ਰੁਪਏ ਦੇ ਟੀਕਿਆਂ ਦੀ ਚੋਰੀ ਦੇ ਮਾਮਲੇ ਵਿਚ ਪੁਲਸ ਵਲੋਂ ਅਟੈਂਡੈਂਟ ਰੋਹਿਤ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕਿਸ ਦੀ ਸਿ਼ਕਾਇਤ 'ਤੇ ਹੋਇਆ ਹੈ ਕੇਸ ਦਰਜ

ਪ੍ਰਾਪਤ ਸੂਚਨਾ ਮੁਤਾਬਕ ਪੀ. ਜੀ. ਆਈ. ਵਿਖੇ ਜੋ ਲੱਖਾਂ ਰੁਪਇਆਂ ਦੇ ਟੀਕੇ ਚੋਰੀ ਕਰਨ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਸਬੰਧੀ ਪੁਲਸ ਕੋਲ ਸਿ਼ਕਾਇਤ ਗਾਇਨੀ ਵਾਰਡਦੀ ਨਰਸਿੰਗ ਅਫ਼ਸਰ ਵਲੋਂ ਕੀਤੀ ਗਈ ਸੀ, ਜਿਸ ਦੇ ਆਧਾਰ 'ਤੇ ਪੁਲਸ ਵਲੋਂ ਰੋਹਿਤ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਵਾਰਡ ਵਿਚੋਂ ਕਿੰਨੇ ਟੀਕੇ, ਕਦੋਂ ਅਤੇ ਕਿਸ ਦੀ ਮਿਲੀਭੁਗਤ ਨਾਲ ਬਾਹਰ ਗਏ ਹਨ । ਦੱਸਣਯੋਗ ਹੈ ਕਿ ਇਸ ਸਭ ਦੇ ਚਲਦਿਆਂ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਦੀ ਫੁਟੇਜ ਅਤੇ ਦਵਾਈਆਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ ।

Related Post

Instagram