post

Jasbeer Singh

(Chief Editor)

National

15 ਮੰਜਿ਼ਲਾ ਇਮਾਰਤ ਦੇ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ ਮਚੀ ਹਫੜਾ ਦਫੜੀ

post-img

15 ਮੰਜਿ਼ਲਾ ਇਮਾਰਤ ਦੇ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ ਮਚੀ ਹਫੜਾ ਦਫੜੀ ਮੁੰਬਈ, 24 ਦਸੰਬਰ : ਭਾਰਤ ਦੇ ਮਹਾਨਗਰ ਮੁੰਬਈ ਸ਼ਹਿਰ ਦੇ ਦੇ ਬਾਂਦਰਾ ਇਲਾਕੇ ਵਿੱਚ ਮੰਗਲਵਾਰ ਤੜਕੇ ਇੱਕ 15 ਮੰਜਿ਼ਲਾ ਇਮਾਰਤ ਦੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ ਹਫੜਾ ਦਫੜੀ ਮਚ ਗਈ । ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਇਕ 80 ਸਾਲਾ ਔਰਤ ਅਹਾਤੇ ਵਿਚ ਬੇਹੋਸ਼ ਪਾਈ ਗਈ ਸੀ ਅਤੇ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਇਸ ਤੋਂ ਇਲਾਵਾ ਫਾਂਇਰ ਕਰਮੀਆਂ ਨੇ ਪੌੜੀਆਂ ਦੀ ਵਰਤੋਂ ਕਰਦੇ ਹੋਏ 9 ਵਿਅਕਤੀਆਂ ਨੂੰ ਇਮਾਰਤ ਵਿਚੋਂ ਸਹੀ ਸਲਾਮਤ ਬਾਹਰ ਕੱਢਿਆ ਗਿਆ । ਇਕ ਅਧਿਕਾਰੀ ਨੇ ਦੱਸਿਆ ਕਿ ਬਾਂਦਰਾ (ਪੱਛਮੀ) ’ਚ ਫਾਰਚਿਊਨ ਐਨਕਲੇਵ ਇਮਾਰਤ ਦੀ ਛੇਵੀਂ ਮੰਜ਼ਿਲ ’ਤੇ ਸਥਿਤ ਫਲੈਟ ’ਚ ਸਵੇਰੇ ਕਰੀਬ 1 ਵਜੇ ਅੱਗ ਲੱਗ ਗਈ । ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਅਤੇ ਹੋਰ ਅੱਗ ਬੁਝਾਊ ਗੱਡੀਆਂ ਮੌਕੇ ‘ਤੇ ਪਹੁੰਚੀਆਂ, ਕਰੀਬ ਢਾਈ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ ।

Related Post