
ਕੈਰੀਅਰ ਅਕੈਡਮੀ ਦੇ ਐਨ. ਸੀ. ਸੀ. ਕੇਡਿਟਜ ਨੇ ਸਿਖੇ ਜ਼ਿੰਦਗੀ ਬਚਾਓ ਕਾਰਜ਼
- by Jasbeer Singh
- December 24, 2024

ਕੈਰੀਅਰ ਅਕੈਡਮੀ ਦੇ ਐਨ. ਸੀ. ਸੀ. ਕੇਡਿਟਜ ਨੇ ਸਿਖੇ ਜ਼ਿੰਦਗੀ ਬਚਾਓ ਕਾਰਜ਼ ਪਟਿਆਲਾ : 3 ਪੰਜਾਬ ਏਅਰ ਸਕਾਂਡਨ ਐਨ. ਸੀ. ਸੀ. ਪਟਿਆਲਾ ਦੇ ਸਾਲਾਨਾ ਟ੍ਰੇਨਿੰਗ ਕੈਂਪ ਜ਼ੋ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਲਗਿਆ ਵਿਖੇ ਪੰਜਾਬ ਦੇ ਵੱਖ ਵੱਖ ਸਕੂਲਾਂ ਕਾਲਜਾਂ ਦੇ 500 ਤੋਂ ਵੱਧ ਜੂਨੀਅਰ ਅਤੇ ਸੀਨੀਅਰ ਕੇਡਟਾਂ ਨੇ ਭਾਗ ਲਿਆ । ਕਮਾਡਿੰਗ ਅਫਸਰ, ਗਰੁੱਪ ਕੈਪਟਨ ਅਜੇ ਭਾਰਦਵਾਜ ਅਤੇ ਦੂਸਰੇ ਫੋਜੀ ਅਤੇ ਸਿਵੀਲੀਅਨ ਅਫਸਰਾਂ ਨੇ ਕੇਡਿਟਾਂ ਨੂੰ ਵਧੀਆ ਭੋਜਨ ਪਾਣੀ ਸਹੂਲਤਾਂ ਸੇਵਾਵਾਂ ਦਿੱਤੀਆਂ ਅਤੇ ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ, ਮਾਨਵਤਾ ਵਾਤਾਵਰਨ ਅਤੇ ਆਪਣੇ ਆਪ ਨੂੰ ਹਮੇਸ਼ਾ ਪਿਆਰ ਕਰਨ, ਇਨ੍ਹਾਂ ਦੀ ਸੁਰੱਖਿਆ, ਸਨਮਾਨ, ਖੁਸ਼ਹਾਲੀ, ਉਨਤੀ ਲਈ ਹਮੇਸ਼ਾ ਇਮਾਨਦਾਰੀ ਵਫ਼ਾਦਾਰੀ, ਨਾਲ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਪਾਲਣਾ ਕਰਦੇ ਹੋਏ, ਖੁਸ਼ਹਾਲ ਸੁਰਖਿਅਤ ਸਨਮਾਨਿਤ ਜੀਵਨ ਬਤੀਤ ਕਰਨ ਲਈ ਉਤਸ਼ਾਹਿਤ ਕੀਤਾ । ਕੈਂਪ ਵਿਖੇ, ਬਾਹਰੋਂ ਆਏ ਵਿਸ਼ਾ ਮਾਹਿਰਾਂ ਰਾਹੀਂ ਫਸਟ ਏਡ, ਸੀ. ਪੀ. ਆਰ., ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਸਾਇਬਰ ਸੁਰੱਖਿਆ, ਆਵਾਜਾਈ ਨਿਯਮਾਂ ਕਾਨੂੰਨਾਂ, ਨਸ਼ਿਆਂ, ਅਨੁਸ਼ਾਸਨ, ਆਗਿਆ ਪਾਲਣ, ਸਖ਼ਤ ਮਿਹਨਤ, ਇਮਾਨਦਾਰੀ, ਅਪਰਾਧਾਂ, ਮਾੜੇ ਅਨਸਰਾਂ ਤੋਂ ਸੁਚੇਤ ਰਹਿਣ ਅਤੇ ਦੇਸ਼ ਦੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਨ ਦੀ ਜਾਣਕਾਰੀ ਦਿੱਤੀ ਗਈ । ਕੁਦਰਤੀ ਜਾਂ ਮਨੁੱਖੀ ਆਫਤਾਵਾਂ ਸਮੇਂ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੇ ਢੰਗ ਤਰੀਕਿਆਂ ਦੀ ਟ੍ਰੇਨਿੰਗ ਦਿੱਤੀ ਗਈ । ਇਸ ਕੈਂਪ ਵਿਖੇ ਕੈਰੀਅਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਤੋਂ ਏ. ਐਨ. ਓ. ਇਮਰਾਨ ਖਾਨ ਦੀ ਅਗਵਾਈ ਹੇਠ, 22 ਵਿਦਿਆਰਥੀਆਂ ਨੇ ਭਾਗ ਲਿਤਾ । ਸਕੂਲ ਦੇ ਚੈਅਰਮੈਨ ਸ਼੍ਰੀ ਅਰੁਣ ਦੀਪ ਸਿੰਘ ਭਾਟੀਆ ਅਤੇ ਪ੍ਰਿੰਸੀਪਲ ਸ਼੍ਰੀਮਤੀ ਮਨਪ੍ਰੀਤ ਕੌਰ ਚੀਮਾ ਵਾਪਸ ਆਏ ਐਨ ਸੀ ਸੀ ਅਫਸਰ ਅਤੇ ਕੇਡਿਟਾਂ ਦਾ ਸਨਮਾਨ ਕੀਤਾ । ਕੈਂਪ ਗਤੀਵਿਧੀਆਂ ਬਾਰੇ ਜਾਣਕਾਰੀ ਲਿਤੀ ਅਤੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਕੇਡਿਟ ਸਾਇਲ ਖਾਨ, ਰਾਸ਼ਟਰੀ ਪੱਧਰ ਦੇ ਕੈਂਪ ਵਿਖੇ 'ਏਕ ਭਾਰਤ ਸ੍ਰੇਸ਼ਟ ਭਾਰਤ' ਵਿਖੇ ਚੰਗੇ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ । ਚੈਅਰਮੈਨ ਦੀ ਅਗਵਾਈ ਹੇਠ, ਵਿਦਿਆਰਥੀਆਂ ਅਤੇ ਕੇਡਿਟਾਂ ਨੂੰ ਜਾਗਰੂਕ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਗਤੀਵਿਧੀਆਂ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ, ਆਫ਼ਤ ਪ੍ਰਬੰਧਨ, ਅਨੁਸ਼ਾਸਨ ਆਗਿਆ ਪਾਲਣ ਲਈ ਜਾਗਰੂਕ ਕੀਤਾ ਜਾਂਦਾ ਹੈ । ਚੰਗੀ ਸਿਹਤ, ਤੰਦਰੁਸਤੀ, ਅਰੋਗਤਾ, ਅਨੁਸ਼ਾਸਨ, ਵਾਤਾਵਰਨ ਦੀ ਸੰਭਾਲ ਅਤੇ ਫਰਜ਼ਾਂ ਜ਼ੁਮੇਵਾਰੀਆਂ ਨਿਭਾਉਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ । ਮਾਪਿਆਂ ਵਲੋਂ ਵੀ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ ।