ਚੀਨ ਦੇ 4 ਨਾਗਰਿਕਾਂ ਸਮੇਤ 17 ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਇਰ ਨਵੀਂ ਦਿੱਲੀ, 15 ਦਸੰਬਰ 2025 : ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ 17 ਵਿਅਕਤੀਆਂ ਵਿਰੁੱਧ ਇਕ ਕੌਮਾਂਤਰੀ ਸਾਈਬਰ ਧੋਖਾਦੇਹੀ ਨੈੱਟਵਰਕ `ਚ ਕਥਿਤ ਤੌਰ `ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਦੋਸ਼ ਪੱਤਰ ਦਾਇਰ ਕੀਤਾ ਹੈ। ਇਨ੍ਹਾਂ `ਚ 4 ਚੀਨੀ ਨਾਗਰਿਕ ਵੀ ਸ਼ਾਮਲ ਹਨ । 58 ਕੰਪਨੀਆਂ ਵਿਰੁੱਧ ਵੀ ਇਹੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਸਾਰਿਆਂ ਵਿਰੁੱਧ 1,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਹੜੱਪਣ ਦਾ ਦੋਸ਼ ਹੈ। ਅਧਿਕਾਰੀਆਂ ਨੇ ਐਤਵਾਰ ਇਹ ਜਾਣਕਾਰੀ ਦਿੱਤੀ । ਮਿਊਲ ਖਾਤਿਆਂ ਰਾਹੀਂ ਲਗਭਗ 1 ਹਜ਼ਾਰ ਕਰੋੜ ਦੀ ਕੀਤੀ ਗਈ ਧੋਖਧੜੀ ਅਕਤੂਬਰ `ਚ ਗਿਰੋਹ ਦਾ ਪਰਦਾਵਾਸ਼ ਕਰਨ ਤੋਂ ਬਾਅਦ ਜਾਂਚਕਰਤਾਵਾਂ ਨੇ ਨੋਟ ਕੀਤਾ ਕਿ ਇਹ ਇਕ ਯੋਜਨਾਬੱਧ ਤੇ ਸੰਗਠਿਤ ਸਿੰਡੀਕੇਟ ਸੀ ਜੋ ਗੁੰਝਲਦਾਰ ਡਿਜੀਟਲ ਤੇ ਵਿੱਤੀ ਪ੍ਰਣਾਲੀਆਂ ਰਾਹੀਂ ਕਈ ਤਰ੍ਹਾਂ ਦੀਆਂ ਧੋਖਾਦੇਹੀਆਂ ਕਰਦਾ ਸੀ। ਧੋਖਾਦੇਹੀ ਦੇ ਤਰੀਕਿਆਂ `ਚ ਗੁੰਮਰਾਹਕੁੰਨ ਕਰਜ਼ਾ ਅਰਜ਼ੀਆਂ, ਜਾਅਲੀ ਨਿਵੇਸ਼ ਦੀਆਂ ਯੋਜਨਾਵਾਂ, ਪੈਂਜ਼ੀ ਤੇ ਮਲਟੀ-ਲੈਵਲ ਮਾਰਕੀਟਿੰਗ ਮਾਡਲ, ਜਾਅਲੀ ਪਾਰਟ-ਟਾਈਮ ਨੌਕਰੀ ਦੀਆਂ ਪੇਸ਼ਕਸ਼ਾਂ ਤੇ ਜਾਅਲੀ ਆਨਲਾਈਨ ਗੇਮਿੰਗ ਪਲੇਟਫਾਰਮ ਸ਼ਾਮਲ ਸਨ । ਜਾਂਚ ਏਜੰਸੀ ਦੀ ਅੰਤਿਮ ਰਿਪੋਰਟ ਅਨੁਸਾਰ ਗਰੁੱਪ ਨੇ 111 ਮਾਸਕਰੇਡ ਕੰਪਨੀਆਂ ਰਾਹੀਂ ਨਾਜਾਇਜ਼ ਫੰਡਾਂ ਦੇ ਲੈਣ-ਦੇਣ ਨੂੰ ਲੁਕਾਇਆ ਤੇ `ਮਿਊਲ` ਖਾਤਿਆਂ ਰਾਹੀਂ ਲਗਭਗ 1,000 ਕਰੋੜ ਰੁਪਏ ਦੀ। ਧੋਖਾਦੇਹੀ ਕੀਤੀ।
