post

Jasbeer Singh

(Chief Editor)

National

ਗੋਆ ਨਾਈਟ ਕਲੱਬ ਅਗਨੀਕਾਂਡ ਮਾਮਲੇ ਵਿਚ ਕਈਆਂ ਵਿਰੁੱਧ ਦੋਸ਼ ਪੱਤਰ ਦਾਇਰ

post-img

ਗੋਆ ਨਾਈਟ ਕਲੱਬ ਅਗਨੀਕਾਂਡ ਮਾਮਲੇ ਵਿਚ ਕਈਆਂ ਵਿਰੁੱਧ ਦੋਸ਼ ਪੱਤਰ ਦਾਇਰ ਪਣਜੀ, 27 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਗੋਆ ਵਿਖੇ ਬਣੇ ਨਾਈਟ ਕਲੱਬ ਅਗਨੀਕਾਂਡ ਮਾਮਲੇ ਵਿਚ ਕਈ ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕਿੰਨੇ ਜਣਿਆਂ ਖਿਲਾਫ਼ ਦਾਇਰ ਕੀਤਾ ਗਿਆ ਹੈ ਦੋਸ਼ ਪੱਤਰ ਮਿਲੀ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਜੋ ਗੋਆ ਦੇ ਇਕ ਨਾਈਟ ਕਲੱਬ ਵਿਚ ਅੱਗ ਲੱਗਣ ਕਾਰਨ ਕਈ ਲੋਕ ਸੜ ਕੇ ਮੌਤ ਦੇ ਘਾਟ ਉਤਰ ਗਏ ਸਨ ਦੇ ਮਾਮਲੇ ਵਿਚ ਗੋਆ ਪੁਲਸ ਨੇ ਪਿਛਲੇ ਸਾਲ ਦਸੰਬਰ `ਚ ਇੱਥੇ `ਬਰਚ ਬਾਏ ਰੋਮੀਓ ਲੇਨ` ਨਾਈਟ ਕਲੱਬ `ਚ ਅੱਗ ਲੱਗਣ ਦੀ ਘਟਨਾ ਸਬੰਧੀ ਵੀਰਵਾਰ ਨੂੰ 13 ਲੋਕਾਂ ਖਿ਼ਲਾਫ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ 13 ਦੋਸ਼ੀਆਂ `ਚ ਨਾਈਟ ਕਲੱਬ ਦੇ ਮਾਲਕ ਗੌਰਵ ਲੂਥਰਾ ਅਤੇ ਉਨ੍ਹਾਂ ਦੇ ਭਰਾ ਸੌਰਭ ਲੂਥਰਾ ਵੀ ਸ਼ਾਮਲ ਹਨ । ਪੁਲਸ ਨੇ ਕਿੰਨੇ ਸਫਿਆਂ ਦਾ ਦਾਇਰ ਕੀਤਾ ਹੈ ਦੋਸ਼ ਪੱਤਰ ਉਨ੍ਹਾਂ ਦੱਸਿਆ ਕਿ ਅੰਜੁਨਾ ਪੁਲਸ ਨੇ ਇਸ ਮਾਮਲੇ `ਚ ਮਾਪੂਸਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੇ ਸਾਹਮਣੇ 4,150 ਸਫਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਹੈ, ਜਿਸ `ਚ 305 ਗਵਾਹਾਂ ਦੇ ਬਿਆਨ ਹਨ । ਉੱਤਰੀ ਗੋਆ ਦੇ ਅਰਪੋਰਾ ਸਥਿਤ ਨਾਈਟ ਕਲੱਬ `ਚ 6 ਦਸੰਬਰ 2025 ਨੂੰ ਲੱਗੀ ਭਿਆਨਕ ਅੱਗ `ਚ 25 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋਏ ਸਨ।

Related Post

Instagram