post

Jasbeer Singh

(Chief Editor)

Punjab

ਜਲੰਧਰ ਦੇ ਪੀ. ਏ. ਪੀ. ਵਿਖੇ ਮੁੱਖ ਮੰਤਰੀ ਮਾਨ ਨੇ ਲਿਆ ਪ੍ਰੇਡ ਵਿਚ ਹਿੱਸਾ

post-img

ਜਲੰਧਰ ਦੇ ਪੀ. ਏ. ਪੀ. ਵਿਖੇ ਮੁੱਖ ਮੰਤਰੀ ਮਾਨ ਨੇ ਲਿਆ ਪ੍ਰੇਡ ਵਿਚ ਹਿੱਸਾ ਜਲੰਧਰ, 25 ਫਰਵਰੀ 2026 : ਪੰਜਾਬ ਦੇ ਜਲੰਧਰ ਵਿਖੇ ਬਣੀ ਪੰਜਾਬ ਪੁਲਸ ਅਕੈਡਮੀ ਵਿਖੇ ਹੋਈ ਪਾਸਿੰਗ ਆਉਟ ਪ੍ਰੇਡ ਵਿਚ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨੇ ਹਿੱਸਾ ਲਿਆ। ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ ਪੀ. ਏ. ਪੀ. ਵਿਖੇ ਹੋਈ ਪਾਸਿੰਗ ਆਉਟ ਪ੍ਰੇਡ ਵਿਚ ਹਿੱਸਾ ਲੈਣ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਗੁਰਦਾਸਪੁਰ ਵਿਖੇ ਮਾਰੇ ਗਏ ਦੋ ਪੁਲਸ ਮੁਲਾਜਮਾਂ ਦੀ ਹੱਤਿਆ ਪਿੱਛੇ ਸਪੱਸ਼ਟ ਆਖਿਆ ਕਿ ਇਸ ਕਾਂਡ ਪਿੱਛੇ ਪਾਕਿਸਤਾਨ ਦਾ ਹੱਥ ਹੈ ਤੇ ਪਾਕਿਸਤਾਨ ਨੇ ਹੀ ਇਹ ਸਭ ਕੁੱਝ ਕਰਵਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਕਾਂਡ ਕਰਕੇ ਪੁਲਸ ਵਿਚ ਦਹਿਸ਼ਤ ਫੈਲਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਸ ਸਰਹੱਦ ’ਤੇ ਮਜ਼ਬੂਤ ਕੰਧ ਵਾਂਗ ਖੜੀ ਹੈ । ਪੰਜਾਬ ਪੁਲਸ ਇਕੱਲੇ ਪੰਜਾਬ ਦੀ ਪੁਲਸ ਨਹੀਂ ਸਗੋਂ ਇਹ ਪੂਰੇ ਦੇਸ਼ ਦੀ ਪੁਲਸ ਹੈ ਕਿਉਂਕਿ ਸਾਡੀ ਪੁਲਸ ਬੀ. ਐਸ. ਐਫ. ਦੇ ਨਾਲ ਮਿਲ ਕੇ ਸਰਹੱਦ ਦੀ ਵੀ ਰਾਖੀ ਕਰਦੀ ਹੈ। ਮੁੱਖ ਮੰਤਰੀ ਮਾਨ ਤੇ ਡੀ. ਜੀ. ਪੀ. ਯਾਦਵ ਨੇ ਲਈ ਸਲਾਮੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬੁੱਧਵਾਰ ਨੂੰ ਜਲੰਧਰ ਦੇ ਪੰਜਾਬ ਪੁਲਸ ਅਕੈਡਮੀ (ਪੀ. ਏ. ਪੀ.) ਵਿਖੇ ਹੋਈ ਪਾਸਿੰਗ ਆਊਟ ਪ੍ਰੇਡ ਵਿਚ ਹਿੱਸਾ ਲਿਆ । ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਸਲਾਮੀ ਲਈ। ਉਨ੍ਹਾਂ ਪੰਜਾਬ ਪੁਲਿਸ ਦੇ ਪਰਿਵਾਰ ’ਚ ਸ਼ਾਮਲ ਹੋਏ 1746 ਨਵ-ਨਿਯੁਕਤ ਪੁਲਸ ਮੁਲਾਜ਼ਮਾਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਤੁਹਾਡੀ ਪੰਜਾਬ ਦੇ ਥਾਣਿਆਂ ’ਚ ਡਿਊਟੀ ਲੱਗ ਜਾਵੇਗੀ ਤੁਸੀਂ ਈਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਕਰਿਓ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ । ਮੁੱਖ ਮੰਤਰੀ ਭਗਵੰਤ ਵੱਲੋਂ ਸੜਕ ਸੁਰੱਖਿਆ ਫੋਰਸ ਦੀ ਵੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੇ ਬਣਨ ਮਗਰੋਂ ਪੰਜਾਬ ’ਚ ਹਾਦਸਿਆਂ ’ਚ ਜਾਨ ਵਾਲੀਆਂ ਜਾਨਾਂ ’ਚ ਕਾਫ਼ੀ ਕਮੀ ਦਰਜ ਕੀਤੀ ਗਈ ਹੈ।

Related Post

Instagram