post

Jasbeer Singh

(Chief Editor)

Latest update

ਹਰਿਆਣਾ ਸਕੱਤਰੇਤ ਦੀ ਬਿਲਡਿੰਗ ਤੋਂ ਕਰਮਚਾਰੀ ਨੇ ਛਾਲ ਮਾਰ ਕੀਤੀ ਆਤਮ-ਹੱਤਿਆ

post-img

ਹਰਿਆਣਾ ਸਕੱਤਰੇਤ ਦੀ ਬਿਲਡਿੰਗ ਤੋਂ ਕਰਮਚਾਰੀ ਨੇ ਛਾਲ ਮਾਰ ਕੀਤੀ ਆਤਮ-ਹੱਤਿਆ ਚੰਡੀਗੜ੍ਹ, 25 ਫਰਵਰੀ 2026 : ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੇ ਹਰਿਆਣਾ ਸਕੱਤਰੇਤ ਦੀ ਬਿਲਡਿੰਗ ਤੋਂ ਇਕ ਕਰਮਚਾਰੀ ਵਲੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ। ਕੌਣ ਹੈ ਇਹ ਕਰਮਚਾਰੀ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿਖੇ ਬਣੇ ਹਰਿਆਣਾ ਸਕੱਤਰੇਤ ਵਿਚ ਦੀ ਬਿਲਡਿੰਗ ਤੋਂ ਜਿਸ ਕਰਮਚਾਰੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਦਾ ਨਾਮ ਗਣੇਸ਼ ਅਰੋੜਾ ਤੇ ਇਹ ਕਰਮਚਾਰੀ ਸਪੈਸ਼ਲ ਸੈਕਟਰੀ ਦੇ ਅਹੁਦੇ ਤੇ ਤਾਇਨਾਤ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਗਣੇਸ਼ ਅਰੋੜਾ 58 ਸਾਲਾਂ ਦੇ ਹਨ ਤੇ ਪੋਸਟਿੰਗ ਨੂੰ ਲੈ ਕੇ ਕਾਫੀ ਸਮੇਂ ਤੋਂ ਪ੍ਰੇਸ਼਼ਾਨ ਚੱਲ ਰਹੇ ਸਨ। ਪਹਿਲਾਂ ਵੀ ਕਈ ਵਾਰ ਚੁੱਕਿਆ ਗਿਆ ਹੈ ਕਦਮ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਗਣੇਸ਼ ਅਰੋੜਾ ਵਲੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਆਤਮ ਹੱਤਿਆ ਕਰਨ ਦੀ ਕੋਸਿ਼ਸ਼ ਕੀਤੀ ਜਾ ਚੁੱਕੀ ਹੈ ਪਰ ਮੌਕੇ ਤੇ ਉਨ੍ਹਾਂ ਨੂੰ ਬਚਾਅ ਲਿਆ ਗਿਆ ਪਰ ਇਸ ਵਾਰ ਉਨ੍ਹਾਂ ਵਲੋਂ ਚੁੱਕਿਆ ਗਿਆ ਕਦਮ ਅਖੀਰਕਾਰ ਉਨ੍ਹਾਂ ਦੀ ਜਾਨ ਜਾਣ ਤੋਂ ਬਾਅਦ ਹੀ ਖਤਮ ਹੋਇਆ। ਅਰੋੜਾ ਦੇ ਬਿਲਡਿੰਗ ਤੋਂ ਹੇਠਾਂ ਡਿੱਗਦਿਆਂ ਹੀ ਜਿਵੇਂ ਹੀ ਸਿਰ ਜ਼ਮੀਨ ਨਾਲ ਵੱਜਿਆ ਤਾਂ ਚਾਰੋਂ ਪਾਸੇ ਖੂਨ ਹੀ ਖੂਨ ਹੋ ਗਿਆ, ਜਿਸ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਨਹੀਂ ਬਚ ਸਕੇ। ਪੁਲਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਦੱਸ ਦਿੱਤਾ ਗਿਆ ਹੈ।

Related Post

Instagram