ਮੁੱਖ ਮੰਤਰੀ ਮਾਨ ਦੇ ਰੋਡ ਸ਼ੋਅ ਨੇ ਡਾ. ਬਲਬੀਰ ਸਿੰਘ ਦੀ ਜਿੱਤ ਯਕੀਨੀ ਬਣਾਈ : ਹਰਪਾਲ ਜੁਨੇਜਾ, ਪਿ੍ਰੰਸ ਲਾਂਬਾ
- by Jasbeer Singh
- May 4, 2024
ਪਟਿਆਲਾ, (ਜਸਬੀਰ) : ਲੋਕਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਅਪਣੇ ਚੋਣ ਪ੍ਰਚਾਰ ਲਈ ਪਾਰਟੀਆਂ ਨੇ ਪੂਰਾ ਜ਼ੋਰ ਲਾ ਕੇ ਕੰਮ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਤਿ੍ਰਪੜੀ ਇਲਾਕੇ ਵਿਚ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਲੋਕਸਭਾ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿਚ ਰੋਡ ਸ਼ੌਅ ਕੀਤਾ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਹਰਪਾਲ ਜੁਨੇਜਾ ਅਤੇ ਪਿ੍ਰੰਸ ਲਾਂਬਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਡਾ. ਬਲਬੀਰ ਸਿੰਘ ਦੇ ਹੱਕ ’ਚ ਪ੍ਰਚਾਰ ਕਰਨ ਨਾਲ ਉਨ੍ਹਾਂ ਦੀ ਜਿੱਤ ’ਤੇ ਮੋਹਰ ਲਾ ਦਿੱਤੀ ਹੈ। ਪਿ੍ਰੰਸ ਲਾਂਬਾ ਨੇ ਕਿਹਾ ਕਿ ਹਰਪਾਲ ਜੁਨੇਜਾ ਜੀ ਦੀ ਪੂਰੀ ਟੀਮ ਇਸ ਮੌਕੇ ਰੋਡ ਸ਼ੋਅ ਵਿਚ ਹੁੰਮ ਹੁਮਾ ਕੇ ਪੁੱਜੀ ਹੋਈ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ, ਕਿਉਕਿ ਪਾਰਟੀ ਵੱਲੋਂ ਅਪਣੇ ਦੋ ਸਾਲਾਂ ਦਾ ਕਾਰਜਕਾਲ ਵਿਚ ਜੋ ਲੋਕਪੱਖੀ ਕੰਮ ਕੀਤੇ ਗਏ ਹਨ ਉਨ੍ਹਾਂ ਤੋਂ ਲੋਕ ਬਹੁਤ ਖੁਸ਼ ਹਨ। ਇਸ ਮੌਕੇ ਹਰਪਾਲ ਜੁਨੇਜਾ ਨੇ ਕਿਹਾ ਕਿ ਡਾ. ਬਲਬੀਰ ਸਿੰਘ ਇਕ ਇਮਾਨਦਾਰ ਅਤੇ ਲੋਕਾਂ ਦੇ ਹਰਮਨਪਿਆਰੇ ਆਗੂ ਹਨ। ਉਨ੍ਹਾਂ ਕਿਹਾ ਕਿ ਡਾ. ਬਲਬੀਰ ਸਿੰਘ ਵੱਲੋਂ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿਚ ਲਾ ਮਿਸਾਲ ਕੰਮ ਕੀਤਾ ਗਿਆ ਹੈ, ਉਹ ਹਮੇਸ਼ਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿਚ ਕੰਮ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਲੋਕਸਭਾ ਭੇਜਣ ਲਈ ਲੋਕ ਜ਼ਰੂਰ ਵੋਟ ਪਾਉਣਗੇ। ਇਸ ਮੌਕੇ ਹਰਪਾਲ ਜੁਨੇਜਾ ਦੀ ਅਗਵਾਈ ਵਿਚ ਵੱਡੀ ਗਿਣਤੀ ਨੌਜਵਾਨ ਜਿਨ੍ਹਾਂ ਵਿਚ ਸਿਮਰਨ ਗਰੇਵਾਲ, ਮੋਂਟੀ ਗਰੋਵਰ, ਨਵਨੀਤ ਵਾਲੀਆ, ਜਗਦੇਵ ਸਿੰਘ, ਵਿੱਕੀ ਕਨੌਜੀਆ, ਮੋਹਿੰਦਰ ਪਾਲ ਸਿੰਘ, ਬੌਬੀ ਸਾਹਨੀ, ਸਿਮਰਨ ਸਨੀ, ਪ੍ਰਭਸਿਮਰਨ ਸਿੰਘ ਪਾਰਸ ਗੋਲੂ, ਜਸਵੀਰ ਸਿੰਘ, ਸਪਨ ਕੋਹਲੀ, ਨੀਰਜ, ਰਵੀ ਕੁਮਾਰ, ਰਾਜੂ ਯਾਦਵ, ਕਿਰਨ ਸਮਾਜ ਸੇਵੀ ਇਸ ਰੌਡ ਸ਼ੌਅ ਵਿਚ ਸ਼ਾਮਲ ਹੋਏ।
