post

Jasbeer Singh

(Chief Editor)

Patiala News

ਸ਼ੀਸ਼ ਮਹਿਲ ਦੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ 'ਚ ਲਜ਼ੀਜ਼ ਪਕਵਾਨਾਂ ਨੇ ਦਰਸ਼ਕ ਮੋਹੇ

post-img

ਸ਼ੀਸ਼ ਮਹਿਲ ਦੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ 'ਚ ਲਜ਼ੀਜ਼ ਪਕਵਾਨਾਂ ਨੇ ਦਰਸ਼ਕ ਮੋਹੇ -ਭਾਂਤ-ਭਾਂਤ ਦੇ ਖਾਣ-ਪੀਣ ਦੇ ਪਦਾਰਥਾਂ ਨੇ ਲੋਕਾਂ ਦੇ ਮੂੰਹ 'ਚ ਲਿਆਂਦਾ ਪਾਣੀ ਪਟਿਆਲਾ, 27 ਫਰਵਰੀ 2026 : ਇੱਥੇ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ 2 ਮਾਰਚ ਤੱਕ ਚੱਲਣ ਵਾਲੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਲੱਗੀਆਂ ਵੱਖ-ਵੱਖ ਲਜ਼ੀਜ਼ ਪਕਵਾਨਾਂ ਦੀਆਂ ਸਟਾਲਾਂ ਨੇ ਦਰਸ਼ਕਾਂ ਨੂੰ ਮੋਹ ਲਿਆ ਹੈ । ਪਟਿਆਲਵੀ ਇਥੇ ਸਥਾਨਕ ਸ਼ਹਿਰ, ਦਿੱਲੀ, ਬੰਬੇ, ਹਿਮਾਚਲੀ ਫੂਡ ਸਮੇਤ ਰਾਜਸਥਾਨ ਤੇ ਹੋਰ ਸ਼ਹਿਰਾਂ ਤੋਂ ਆਏ ਪਕਵਾਨ ਇੱਥੇ ਪੁੱਜਣ ਵਾਲਿਆਂ ਦੇ ਮੂੰਹ ਵਿੱਚ ਪਾਣੀ ਲੈ ਆਉਂਦੇ ਹਨ ਤੇ ਲਜ਼ੀਜ਼ ਖਾਣਾ ਕੇ ਮੇਲੀ ਆਪਣੀਆਂ ਉਂਗਲਾਂ ਚੱਟਣ ਲਈ ਮਜ਼ਬੂਰ ਹੋ ਜਾਂਦੇ ਹਨ । ਇਸ ਮੇਲੇ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਲੱਗੇ ਕਰਾਫ਼ਟ ਮੇਲੇ ਵਿੱਚ ਦੇਸੀ ਘਿਉ ਦੇ ਸ਼ੁੱਧ ਪਕਵਾਨ ਦਰਸ਼ਕਾਂ ਨੂੰ ਮੋਹਦੇ ਹਨ । ਉਨ੍ਹਾਂ ਕਿਹਾ ਕਿ ਭਾਂਤ-ਭਾਂਤ ਦੇ ਪਦਾਰਥ ਖਾਣ-ਪੀਣ ਲਈ ਇੱਥੇ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ । ਇਸ ਤੋਂ ਬਿਨ੍ਹਾਂ ਸਾਫ਼-ਸਫ਼ਾਈ ਤੇ ਭੋਜਨ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਸਮੂਹ ਸਟਾਲਾਂ ਨੂੰ ਵਿਸ਼ੇਸ਼ ਨਿਰਦਸ਼ ਦਿੱਤੇ ਗਏ ਹਨ । ਇੱਥੇ ਭੇਲ ਪੂਰੀ, ਅਮਰੀਕਨ ਭੁੱਟਾ ਛੱਲੀ, ਸ਼ੇਰੇ ਪੰਜਾਬ ਢਾਬਾ, ਅੰਮ੍ਰਿਤਸਰੀ ਪੰਜਾਬੀ ਢਾਬਾ, ਛੋਲੇ ਭਟੂਰੇ, ਸਿਕਮ-ਚਾਈਨੀਜ਼-ਮੋਮੋਜ-ਨਿਊਡਲਜ਼ ਦਾ ਕੰਬੋ, ਅੰਨਾ ਡੋਸਾ ਫਰਾਮ ਮੁੰਬਈ, ਅੰਮ੍ਰਿਤਸਰੀ ਨਾਨ੍ਹ ਕੁਲਚਾ, ਹਿਮਾਚਲੀ ਫੂਡ, ਭੈਣੀ ਸਾਹਿਬ ਦੀ ਆਈਸ ਕਰੀਮ, ਰਾਜਸਥਾਨੀ ਫੂੜ, ਮਾਰਵਾੜੀ ਕੇਸਰੀ, ਪੁਰਵਾਂਚਲ ਕਾ ਲਿੱਟੀ ਚੋਖਾ, ਦਿੱਲੀ ਚਾਟ ਭੰਡਾਰ, ਮਸ਼ਹੂਰ ਮੂੰਗ ਦਾਲ ਪਨੀਰ ਚਿੱਲਾ, ਬੰਬੇ ਚੌਪਾਟੀ ਫੂਡ ਆਈਸਕ੍ਰੀਮ ਰੋਲਰ, ਸਾਊਥ ਇੰਡੀਅਨ ਫੂਡ-ਡੋਸਾ ਆਦਿ, ਪੀਜ਼ਾ ਕਾਰਨਰ, ਕੁੱਲ੍ਹੜ ਚਾਹ, ਕਾਫ਼ੀ, ਜੂਸ, ਮਿਸਟਰ ਮੈਂਗੋ, ਕਲਕੱਤਾ ਰੌਲ, ਬੰਬੇ ਸਨੈਕਸ ਕਾਰਨਰ, ਹਰਿਆਣਾ ਦੀਆਂ ਜਲੇਬੀਆਂ, ਬੰਬੇ ਸਟਰੀਟ ਫੂਡ, ਰਾਜਸਥਾਨੀ ਭੋਜਨ-ਦਾਲ ਬਾਟੀ ਚੂਰਮਾ, ਕੋਲਡ ਡਰਿੰਕਸ, ਬਰਗਰ, ਪਾਸਤਾ ਆਦਿ ਸਵਾਦਲੇ ਭੋਜਨ ਦਰਸ਼ਕਾਂ ਨੂੰ ਖਿੱਚ ਰਹੇ ਹਨ । ਇਹ ਲਜ਼ੀਜ਼ ਪਕਵਾਨ ਨੌਜਵਾਨਾਂ ਤੇ ਬੱਚਿਆਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦਾ ਖਾਣਾ ਖਾਣ ਲਈ ਮਜ਼ਬੂਰ ਕਰ ਰਹੇ ਹਨ ।

Related Post

Instagram