post

Admin

(Chief Editor)

Punjab

ਮੁੱਖ ਮੰਤਰੀ ਨੇ ਕੀਤੀ ਰਾਜਪਾਲ ਪੰਜਾਬ ਨਾਲ ਹਵਾਰਾ ਦੀ ਪੈਰੋਲ ਨੂੰ ਲੈ ਕੇ ਮੁਲਾਕਾਤ

post-img

ਮੁੱਖ ਮੰਤਰੀ ਨੇ ਕੀਤੀ ਰਾਜਪਾਲ ਪੰਜਾਬ ਨਾਲ ਹਵਾਰਾ ਦੀ ਪੈਰੋਲ ਨੂੰ ਲੈ ਕੇ ਮੁਲਾਕਾਤ

ਚੰਡੀਗੜ੍ਹ, 12 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਅੱਜ ਰਾਜ ਭਵਨ ਵਿਖੇ ਪਹੁੰਚ ਕੇ ਰਾਜਪਾਲ ਪੰਜਾਬ (Governor of Punjab) ਨਾਲ ਜਗਤਾਰ ਹਵਾਰਾ ਦੇ ਪੈਰੋਲ ਮੁੱਦੇ 'ਤੇ ਮੁਲਾਕਾਤ ਕੀਤੀ ਗਈ ।

ਕੀ ਆਖਿਆ ਰਾਜਪਾਲ ਪੰਜਾਬ ਨੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਜੋ ਅੱਜ ਰਾਜ ਭਵਨ ਪਹੁੰਚੇ ਸਨ ਤੇ ਉਨ੍ਹਾਂ ਰਾਜਪਾਲ ਪੰਜਾਬ ਨਾਲ ਜਗਤਾਰ ਸਿੰਘ ਹਵਾਰਾ (Jagtar Singh Hawara) ਦੇ ਪੈਰੋਲ ਦੇ ਮੁੱਦੇ ਤੇ ਵਿਚਾਰ-ਵਟਾਂਦਰਾ ਕੀਤਾ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਸਬੰਧੀ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਸਮੁੱਚੇ ਦਸਤਾਵੇਜ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜ ਦੇਣਗੇ ।

ਮਨੁੱਖਤਾ ਦੇ ਆਧਾਰ 'ਤੇ ਪੈਰੋਲ ਦੇਣੀ ਚਾਹੀਦੀ ਹੈ : ਮੁੱਖ ਮੰਤਰੀ

ਉਨ੍ਹਾਂ ਨੇ ਕਿਹਾ ਹੈ ਕਿ ਅਸੀ 10 ਦਿਨ ਦੀ ਪੈਰੋਲ (Parole) ਦੀ ਮੰਗ ਕੀਤੀ ਹੈ । ਮੁੱਖ ਮੰਤਰੀ ਨੇ ਕਿਹਾ ਹੈ ਕਿ ਮਨੁੱਖਤਾ ਦੇ ਆਧਾਰ ਉੱਤੇ ਪੈਰੋਲ ਦੇਣੀ ਚਾਹੀਦੀ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਲਾਅ ਐਂਡ ਆਰਡਰ ਦੀ ਗਰੰਟੀ ਦਿੱਤੀ ਹੈ । ਉਨ੍ਹਾਂ ਨੇ ਕਿਹਾ ਹੈ ਕਿ ਪੈਰੋਲ ਦੌਰਾਨ ਕੋਈ ਵੀ ਅਮਨ-ਕਾਨੂੰਨ ਨੂੰ ਕੋਈ ਖਤਰਾ ਮਹਿਸੂਸ ਨਹੀਂ ਹੋਵੇਗਾ । ਉਨ੍ਹਾਂ ਨੇ ਕਿਹਾ ਹੈ ਕਿ ਮਾਂ ਆਪਣੇ ਪੁੱਤ ਨੂੰ 31 ਸਾਲਾਂ ਤੋਂ ਉਡੀਕ ਰਹੀ ਹੈ

Related Post

Instagram