post

Jasbeer Singh

(Chief Editor)

Punjab

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 22 ਤੋ ਹੋਵੇਗੀ ਸ਼ੁਰੂ : ਡਾ. ਬਲਬੀਰ ਸਿੰਘ

post-img

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 22 ਤੋ ਹੋਵੇਗੀ ਸ਼ੁਰੂ : ਡਾ. ਬਲਬੀਰ ਸਿੰਘ ਚੰਡੀਗੜ੍ਹ, 12 ਜਨਵਰੀ 2026 : ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (Punjab Chief Minister Health Insurance Scheme) ਜੋ ਪਹਿਲਾਂ 15 ਜਨਵਰੀ ਨੂੰ ਸ਼ੁਰੂ ਹੋਣ ਵਾਲੀ ਸੀ ਹੁਣ 22 ਜਨਵਰੀ ਨੂੰ ਸ਼ੁਰੂ ਹੋਵੇਗੀ । ਇਹ ਜਾਣਕਾਰੀ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਫ਼ਤਿਹਗੜ੍ਹ ਸਾਹਿਬ ਵਿਖੇ ਯੋਜਨਾ ਦੀਆਂ ਤਿਆਰੀਆਂ ਲੈਣ ਮੌਕੇ ਦਿੱਤੀ । 15 ਦੀ ਥਾਂ ਹੁਣ 22 ਜਨਵਰੀ ਹੋਣ ਪਿੱਛੇ ਕੀ ਹੈ ਕਾਰਨ ਪੰਜਾਬ ਦੇ ਲੋਕ ਲਈ ਜੋ ਮੁਫ਼ਤ ਇਲਾਜ ਦੀ ਸਹੂਲਤ ਪੰਜ ਲੱਖ ਤੋਂ ਵਧਾ ਕੇ 10 ਲੱਖ ਕਰਨ ਲਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 15 ਜਨਵਰੀ ਤੋ ਸ਼ੁਰੂ ਨਾ ਹੋ ਕੇ 22 ਜਨਵਰੀ ਤੋਂ ਸ਼ੁਰੂ ਹੋਣੀ ਹੈ ਦੇ ਪਿੱਛੇ ਮੁੱਖ ਕਾਰਨ ਮੁੱਖ ਮੰਤਰੀ ਨੂੰ ਜਥੇਦਾਰ ਸਾਹਿਬ ਵੱਲੋਂ ਬੁਲਾਇਆ ਜਾਣਾ ਹੈ । ਅਜਿਹਾ ਹੋਣ ਕਾਰਨ ਹੁਣ ਇਕ ਹਫ਼ਤੇ ਦਾ ਹੋਰ ਸਮਾਂ ਲੱਗੇਗਾ । ਕਿੰਨੇ ਕਰੋੜ ਦਾ ਬਜਟ ਕੀਤਾ ਗਿਆ ਹੈ ਅਲਾਟ ਪੰਜਾਬ ਸਰਕਾਰ ਨੇ ਉਪਰੋਕਤ ਪ੍ਰੋਜੈਕਟ (project) ਲਈ 1200 ਕਰੋੜ ਰੁਪਏ ਦਾ ਜਿੱਥੇ ਬਜਟ ਅਲਾਟ ਕੀਤਾ ਹੈ ਉੱਥੇ ਇਸ ਯੋਜਨਾ ਦਾ ਟੀਚਾ 30 ਮਿਲੀਅਨ ਲੋਕਾਂ ਦਾ ਹੈ । ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਹਰ ਵਿਅਕਤੀ ਨੂੰ ਇਹ ਕਾਰਡ ਪ੍ਰਦਾਨ ਕਰਨਾ ਹੈ ਦੇ ਚਲਦਿਆਂ ਦੋ ਮਾਪਦੰਡ ਰੱਖੇ ਗਏ ਹਨ ਜਿਸ ਤਹਿਤ ਪਹਿਲਾ ਆਧਾਰ ਕਾਰਡ ਅਤੇ ਦੂਸਰਾ ਵੋਟਰ ਕਾਰਡ ਪੰਜਾਬ ਤੋਂ ਹੋਣਾ ਚਾਹੀਦਾ ਹੈ । ਇਸ ਦੇ ਨਾਲ ਹੀ ਬੱਚਿਆਂ ਕੋਲ ਇੱਕ ਆਸ਼ਰਿਤ ਕਾਰਡ ਹੋਣਾ ਚਾਹੀਦਾ ਹੈ । ਯੋਜਨਾ ਵਿਚ ਕਿੰਨੇ ਪ੍ਰਾਈਵੇਟ ਹਸਪਤਾਲ ਅਤੇ ਮੈਡੀਕਲ ਅਦਾਰੇ ਹੋ ਚੁੱਕੇ ਹਨ ਸ਼ਾਮਲ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 650 ਪ੍ਰਾਈਵੇਟ ਹਸਪਤਾਲ ਅਤੇ ਸਮੁੱਚੇ ਮੈਡੀਕਲ ਅਦਾਰੇ ਪਹਿਲਾਂ ਵੀ ਸ਼ਾਮਲ ਹੋ ਚੁੱਕੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਬਹੁਤ ਵਧੀਆ ਹੈ । ਜਿਵੇਂ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕੀਤੀ ਸੀ, ਉਸੇ ਤਰ੍ਹਾਂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਸਦਾ ਹੋਰ ਵਿਸਥਾਰ ਕੀਤਾ । ਉਨ੍ਹਾਂ ਕਿਹਾ ਕਿ ਅੱਜ ਰਾਜ ਵਿਚ ਕੋਈ ਵੀ ਅਜਿਹਾਜਿਲਾ ਨਹੀਂ ਹੈ ਜਿੱਥੇ ਲੋਕਾਂ ਨੂੰ ਮੁਫ਼ਤ ਬਿਜਲੀ ਨਾ ਮਿਲ ਰਹੀ ਹੋਵੇ। ਇਸ ਯੋਜਨਾ ਦੀ ਪਾਲਣਾ ਦੇਸ਼ ਭਰ ਵਿੱਚ ਕੀਤੀ ਜਾਵੇਗੀ। ਜ਼ਿਲ੍ਹਾ ਹਸਪਤਾਲਾਂ ਵਿੱਚ ਜ਼ਰੂਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ । ਪਹਿਲੀ ਵਾਰ ਕਿਸੇ ਸਰਕਾਰੀ ਹਸਪਤਾਲ ਨੇ ਜਿਗਰ ਪਲਾਂਟ ਲਗਾਇਆ ਹੈ । ਹੁਣ ਗੁਰਦੇ ਪਲਾਂਟ ਲਗਾਏ ਜਾ ਰਹੇ ਹਨ । ਅਸੀਂ ਨਿੱਜੀ ਹਸਪਤਾਲਾਂ ਦੇ ਸਹਿਯੋਗ ਨਾਲ ਕੰਮ ਕਰ ਰਹੇ ਹਾਂ ।

Related Post

Instagram