ਸਨ ਫਾਊਂਡੇਸ਼ਨ ਸਕਿਲ ਸੈਂਟਰ ਦੇ ਵਿਦਿਆਰਥੀਆਂ ਨੇ ਮਨਾਈ ਹੋਲੀ ਪਟਿਆਲਾ, 3 ਮਾਰਚ 2026 : ਪਦਮ ਸ਼੍ਰੀ ਰਾਜ ਸਭਾ ਮੈਂਬਰ ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਪਟਿਆਲਾ ਵਿਖੇ ਚਲਾਏ ਜਾ ਰਹੇ ਸਕਿਲ ਸੈਂਟਰ ਦੇ ਵਿਦਿਆਰਥੀਆਂ ਨੇ ਅੱਜ ਹੋਲੀ ਦਾ ਰੰਗਾ ਰੰਗ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। ਸਨ ਫਾਊਂਡੇਸ਼ਨ ਦੇ ਸੀ. ਈ. ਓ. ਗੁਰਬੀਰ ਸੰਧੂ ਸੰਸਥਾ ਦੇ ਉਪਰਾਲੇ ਨੂੰ ਪੂਰੀ ਸ਼ਿੱਦਤ ਨਾਲ ਆਪਣੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਚਲਾ ਰਹੇ ਹਨ । ਡਾ.ਰਾਜਪ੍ਰੀਤ ਕੌਰ ਡਿਪਟੀ ਡਾਇਰੈਕਟਰ ਵਰਲਡ ਸਕਿਲ ਸੈਂਟਰ ਆਫ ਐਕਸੀਲੈਂਸ ਅਤੇ ਉਪਿੰਦਰ ਚਹਿਲ ਸੈਂਟਰ ਹੈਡ ਨੇ ਸਾਰਿਆਂ ਨੂੰ ਅੱਜ ਇਸ ਤਿਉਹਾਰ ਦੀ ਵਧਾਈ ਦਿੱਤੀ ਅਤੇ ਬੱਚਿਆਂ ਨਾਲ ਮਿਲ ਕੇ ਇਸ ਖੁਸ਼ਨੁਮਾ ਤਿਉਹਾਰ ਨੂੰ ਮਨਾਇਆ । ਇਸ ਮੌਕੇ ਡਾ.ਰਾਜਪ੍ਰੀਤ ਕੌਰ ਨੇ ਦੱਸਿਆ ਕਿ ਸੈਂਟਰ ਵਿਖੇ ਵੱਖ ਵੱਖ ਇਲਾਕਿਆਂ ਦੇ ਹੋਣਹਾਰ ਬੱਚਿਆਂ ਨੂੰ ਸਿਖਲਾਈ ਦੇਕੇ ਉਹਨਾਂ ਨੂੰ ਪੇਸ਼ੇਵਰ ਸਕਿਲ ਡਿਵੈਲਪਮੈਂਟ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਸੰਸਥਾ ਵੱਲੋਂ ਯੋਗ ਵਿਦਿਆਰਥੀਆਂ ਨੂੰ ਉੱਚੇ ਲੈਵਲ ਦੀਆਂ ਵਧੀਆ ਵੱਖ-ਵੱਖ ਸੰਸਥਾਵਾਂ ਵਿੱਚ ਪਲੇਸਮੈਂਟ ਵੀ ਦਿਲਾਈ ਜਾਂਦੀ ਹੈ ।
