
ਥਾਣਾ ਸਿਟੀ ਰਾਜਪੁਰਾ ਪੁਲਸ ਕੀਤਾ 8 ਵਿਰੁੱਧ ਕੁੱਟਮਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਕੇਸ ਦਰਜ
- by Jasbeer Singh
- June 8, 2025

ਥਾਣਾ ਸਿਟੀ ਰਾਜਪੁਰਾ ਪੁਲਸ ਕੀਤਾ 8 ਵਿਰੁੱਧ ਕੁੱਟਮਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਕੇਸ ਦਰਜ ਰਾਜਪੁਰਾ, 8 ਜੂਨ : ਥਾਣਾ ਸਿਟੀ ਰਾਜਪੁਰਾ ਪੁਲਸ ਨੇ8 ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 333, 115 (2), 126 (2), 351 (2), 191 (3), 190 ਬੀ. ਐਨ. ਐਸ. ਤਹਿਤ ਘਰ ਅੰਦਰ ਦਾਖਲ ਹੋ ਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈਵਿਚ ਸੁਭਾਸ਼ ਚਾਵਲਾ ਪੁੱਤਰ ਨੰਦ ਲਾਲ, ਤੁਰਣ ਚਾਲਵਾ ਪੁੱਤਰ ਸੁਭਾਸ਼ ਚਾਵਲਾ, ਮੀਨਾ ਚਾਵਲਾ ਪਤਨੀ ਸੁਭਾਸ਼ ਚਾਵਲਾ ਵਾਸੀਆਨ ਮਕਾਨ ਨੰ. 3078 ਨੇੜੇ ਥਾਣਾ ਸਿਟੀ ਰਾਜਪੁਰਾ, ਜੈ ਪ਼੍ਰਕਾਸ਼, ਤਰੁਣ ਚਾਵਲਾ ਦੀ ਪਤਨੀ, ਰਣਵੀਰ, ਜੈ ਪ੍ਰਕਾ਼ਸ ਦੇ ਦੋ ਲੜਕੇ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਚਰਨਜੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਮਕਾਨ ਨੰ. 3079 ਰਾਜਪੁਰਾ ਟਾਊਨ ਨੇ ਦੱਸਿਆ ਕਿ 6 ਜੂਨ 2025 ਨੂੰ ਉਪਰੋਕਤ ਵਿਅਕਤੀਆਂ ਨੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੋਕੇ ਤੋ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.