post

Jasbeer Singh

(Chief Editor)

Patiala News

ਹਿੰਦੂ ਪਬਲਿਕ ਸਕੂਲ ਵਿੱਚ ਵਪਾਰਕ ਮੇਲਾ ਲੱਗਣ ਦਾ ਮਾਮਲਾ

post-img

ਹਿੰਦੂ ਪਬਲਿਕ ਸਕੂਲ ਵਿੱਚ ਵਪਾਰਕ ਮੇਲਾ ਲੱਗਣ ਦਾ ਮਾਮਲਾ ਭੀੜਭਾੜ ਵਾਲੇ ਇਲਾਕੇ ਵਿੱਚ ਮੇਲੇ ਦੀ ਇਜਾਜ਼ਤ ਦੇਣ ਨਾਲ ਵੱਡਾ ਹਾਦਸਾ ਹੋਣ ਦਾ ਖਦਸ਼ਾ - ਓਲਡ ਸਟੂਡੈਂਟ ਐਸੋਸੀਏਸ਼ਨ ਪਟਿਆਲਾ 8 ਜੂਨ 2025 : ਹਿੰਦੂ ਪਬਲਿਕ ਸਕੂਲ ਓਲਡ ਸਟੂਡੈਂਟ ਐਸੋਸੀਏਸ਼ਨ, ਹਿੰਦੂ ਪਬਲਿਕ ਸਕੂਲ ਬਚਾਓ ਸੰਘਰਸ਼ ਕਮੇਟੀ ਅਤੇ ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਸੋਸਾਇਟੀ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਕੂਲ ਵਿੱਚ ਲੱਗਣ ਜਾ ਰਹੇ ਮੇਲੇ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ । ਇਸ ਮੌਕੇ ਤ੍ਰਿਪੜੀ ਵਰਗੇ ਭੀੜ ਭਾੜ ਵਾਲੇ ਬਾਜ਼ਾਰ ਦੇ ਮੇਨ ਰੋਡ ਤੇ ਮੌਜੂਦ ਇਸ ਸਕੂਲ ਵਿੱਚ ਵਪਾਰਕ ਮੇਲਾ ਲਗਾਉਣ ਦੀ ਇਜਾਜ਼ਤ ਦੇਣ ਤੇ ਵੱਡਾ ਹਾਦਸਾ ਹੋਣ ਦਾ ਖਦਸ਼ਾ ਪ੍ਰਗਟ ਕਰਦੇ ਹੋਏ ਸਕੂਲ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਪੂਰਨ ਢੀਂਗਰਾ ਨੇ ਦੱਸਿਆ ਕਿ ਹਾਲੀਆ ਸਹਾਰਨਪੁਰ, ਉੱਤਰ ਪ੍ਰਦੇਸ਼ ਵਪਾਰ ਮੇਲੇ ਵਿੱਚ ਸੈਲੰਡਰ ਫਟਣ ਨਾਲ 25 ਤੋਂ ਵੀ ਵੱਧ ਦੁਕਾਨਾਂ ਦੇ ਅੱਗ ਲੱਗਣ ਤੇ ਭਾਰੀ ਨੁਕਸਾਨ ਤੋਂ ਸਬਕ ਲੈਣ ਦੀ ਲੋੜ ਹੈ । ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਵੀ ਤੁਰੰਤ ਦਖਲ ਦੇ ਕੇ ਇਸ ਵਪਾਰਕ ਮੇਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਮੌਕੇ ਡਾ. ਬੀ ਆਰ ਅੰਬੇਡਕਰ ਸੰਸਥਾ ਦੇ ਪ੍ਰਧਾਨ ਤੇ ਓਲਡ ਸਟੂਡੈਂਟ ਐਸੋਸੀਏਸ਼ਨ ਦੇ ਖਜਾਨਚੀ ਸੋਨੂ ਸੇਲਵਾਨ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਇਸ ਮੇਲੇ ਨੂੰ ਇਜਾਜ਼ਤ ਨਾ ਦੇਣ ਸਬੰਧੀ ਲਿਖ਼ਤੀ ਸ਼ਿਕਾਇਤ ਪੰਜਾਬ ਗਰੀਵਿਏਂਸ ਤੇ ਵੀ ਕੀਤੀ ਗਈ ਹੈ ਤੇ ਉਹਨਾਂ ਦੀ ਟੀਮ ਵੱਲੋਂ 04 ਜੂਨ ਨੂੰ ਏਡੀਸੀ ਪਟਿਆਲਾ ਨੂੰ ਇਹ ਮਾਮਲਾ ਦੱਸਣ ਤੇ ਉਹਨਾਂ ਵਲੋਂ ਵਪਾਰ ਮੇਲੇ ਦੀ ਆਗਿਆ ਨਾ ਦੇਣ ਦਾ ਯਕੀਨ ਵੀ ਦਿੱਤਾ ਗਿਆ ਸੀ। ਉਸਦੇ ਬਾਵਜੂਦ ਵੀ ਮੇਲੇ ਦੀਆਂ ਤਿਆਰੀਆਂ ਤੇ ਇਸ਼ਤਿਹਾਰਬਾਜੀ ਜੰਗੀ ਪੱਧਰ ਤੇ ਜਾਰੀ ਹਨ । ਸਰਕਾਰ ਵੱਲੋਂ ਵਪਾਰਕ ਮੇਲੇ ਲਈ ਬਣਾਏ ਨਿਯਮਾਂ ਦੀ ਵੀ ਇਸ ਮੇਲੇ ਵਿੱਚ ਵੱਡੇ ਪੱਧਰ ਤੇ ਉਲੰਘਣਾ ਕੀਤੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਮੇਲੇ ਦੇ ਬਾਹਰੀ ਗੇਟ ਦੇ 10 ਮੀਟਰ ਦੀ ਦੂਰੀ ਤੇ ਇੱਕ ਸ਼ਰਾਬ ਦਾ ਠੇਕਾ ਤੇ ਅਹਾਤਾ ਮੌਜੂਦ ਹੈ ਦੂਜੇ ਪਾਸੇ ਮੇਲੇ ਦੇ ਮੇਨ ਗੇਟ ਨੂੰ ਮੇਨ ਬਾਜ਼ਾਰ ਮੁੱਖ ਰੋਡ ਤੇ ਬਣਾਉਣ ਲਈ ਇੱਥੇ ਮੌਜੂਦ ਪੁਰਾਣੀ ਗੇਟ ਅਤੇ ਟਾਇਲੇਟ ਉਸਾਰੀ ਨੂੰ ਤੋੜ ਕੇ ਭੀੜਭਾੜ ਵਾਲੇ ਚੌਂਕ ਤੇ ਮੁੱਖ ਐਂਟਰੀ ਰੱਖਣਾ ਵੀ ਟਰੈਫਿਕ ਕੰਟਰੋਲ ਵਿੱਚ ਭਾਰੀ ਬਾਧਾ ਬਣ ਸਕਦਾ ਹੈ ਅਤੇ ਸਿੱਖਿਆ ਸੰਸਥਾਵਾਂ ਦੀ ਜਮੀਨ ਤੇ ਨਿੱਜੀ ਵਪਾਰਕ ਮੇਲੇ ਦਾ ਸੰਚਾਲਨ ਸਿੱਖਿਆ ਦੇ ਨੈਤਿਕ ਤੇ ਸਮਾਜਿਕ ਅਧਿਕਾਰ ਤੇ ਵੀ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ। ਇਸ ਮੌਕੇ ਮੌਜੂਦ ਸੁਸਾਇਟੀਆਂ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਤੁਰੰਤ ਡਿਪਟੀ ਕਮਿਸ਼ਨਰ, ਐਸਡੀਐਮ, ਜਿਲਾ ਸਿੱਖਿਆ ਅਫਸਰ ਪਟਿਆਲਾ ਨੂੰ ਦਖਲ ਦੇ ਕੇ ਸਿੱਖਿਆ ਦੇ ਕੇਂਦਰ ਨੂੰ ਵਪਾਰੀਕਰਨ ਹੋਣ ਅਤੇ ਮੇਲੇ ਵਿੱਚ ਵੱਡਾ ਹਾਦਸਾ ਹੋਣ ਦੇ ਖਦਸ਼ੇ ਤੇ ਨਿਗਰਾਨੀ ਕਰਦੇ ਜਨਹਿਤ ਲਈ ਫੈਸਲਾ ਕਰਨਾ ਚਾਹੀਦਾ ਹੈ। ਇਸ ਮੌਕੇ ਉਕਤ ਸੰਸਥਾਵਾਂ ਤੋਂ ਪੂਰਨ ਢੀਂਗਰਾ, ਸੋਨੂ ਸੈਲਵਾਨ, ਸੁਧੀਰ ਪਾਹੂਜਾ, ਜਗਦੀਸ਼ ਸ਼ੋਰੀ, ਰਾਮ ਕ੍ਰਿਸ਼ਨ, ਅਮਰਜੀਤ, ਮੋਹਨ ਲਾਲ ਰਾਮ ਪ੍ਰਸਾਦ, ਹਭੰਸ ਲਾਲ, ਅਮਨਦੀਪ ਤੇ ਹੋਰ ਮੈਂਬਰ ਮੌਜੂਦ ਸਨ।

Related Post

Instagram