post

Jasbeer Singh

(Chief Editor)

crime

ਥਾਣਾ ਸਿਟੀ ਰਾਜਪੁਰਾ ਪੁਲਸ ਨੇ ਕੀਤਾ ਦੋ ਜਣਿਆਂ ਵਿਰੁੱਧ ਕੇਸ ਦਰਜ

post-img

ਥਾਣਾ ਸਿਟੀ ਰਾਜਪੁਰਾ ਪੁਲਸ ਨੇ ਕੀਤਾ ਦੋ ਜਣਿਆਂ ਵਿਰੁੱਧ ਕੇਸ ਦਰਜ ਰਾਜਪੁਰਾ, 12 ਮਈ : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਵੱਖ ਵੱਖ ਧਾਰਾਵਾਂ 304, 317 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਭਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਗੁਰੂ ਅਮਰਦਾਸ ਕਲੋਨੀ ਰਾਜਪੁਰਾ, ਸੋਨੂੰ ਪਾਲ ਪੁੱਤਰ ਯਸ਼ਪਾਲ ਵਾਸੀ ਚੋਹਾਨ ਕਲੋਨੀ ਨੇੜੇ ਖਜੂਰ ਪੀਰ ਗੁਰਦੁਆਰਾ ਪਿੰਡ ਸੈਦਖੇੜ੍ਹੀ ਥਾਣਾ ਖੇੜੀ ਗੰਡਿਆ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮੀਨਾਕਸ਼ੀ ਮਲਹੋਤਰਾ ਪੁੱਤਰੀ ਕਿਸ੍ਰ਼ਨ ਲਾਲ ਵਾਸੀ ਮਕਾਨ ਨੰ. 11-ਸੀ ਗੋਬਿੰਦ ਕਲੋਨੀ ਰਾਜਪੁਰਾ ਟਾਊਨ ਨੇ ਦੱਸਿਆ ਕਿ 10ਮਈ 20225 ਨੂੰ 5.30 ਪੀ. ਐਮ ਤੇ ਉਹ ਗੁਰੂ ਨਾਨਕ ਕਲੋਨੀ ਰਾਜਪੁਰਾ ਟਾਊਨ ਦੇ ਇਨਕਮ ਟੈਕਸ ਦਫਤਰ ਕੋਲ ਪੈਦਲ ਜਾ ਰਹੀ ਸੀ ਤਾਂ ਉਕਤ ਦੋਵੇਂ ਵਿਅਕਤੀ ਪਿੱਛੋ ਮੋਟਰਸਾਇਕਲ ਤੇ ਆਏ ਅਤੇ ਉਸ ਦੇ ਹੱਥ ਵਿੱਚ ਫੜ੍ਹਿਆ ਹੋਇਆ ਪਰਸ ਖੋਹ ਕੇ ਫਰਾਰ ਹੋ ਗਏ, ਜਿਸ ਵਿੱਚ ਅਧਾਰ ਕਾਰਡ, 1800 ਰੁਪਏ ਸਨ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post