post

Admin

(Chief Editor)

Crime

ਥਾਣਾ ਸਿਟੀ ਰਾਜਪੁਰਾ ਕੀਤਾ ਇਕ ਵਿਰੁੱਧ ਚੋਰੀ ਦਾ ਕੇਸ ਦਰਜ

post-img

ਥਾਣਾ ਸਿਟੀ ਰਾਜਪੁਰਾ ਕੀਤਾ ਇਕ ਵਿਰੁੱਧ ਚੋਰੀ ਦਾ ਕੇਸ ਦਰਜ ਰਾਜਪੁਰਾ, 8 ਜੂਨ : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 303 (2), 317 (2) ਬੀ. ਐਨ. ਐਸ. ਤਹਿਤ ਹੈਰੋ ਚੋਰੀ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਤਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਨੀਲਪੁਰ ਥਾਣਾ ਸਿਟੀ ਰਾਪਜੁਰਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਖਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਧਮੋਲੀ ਥਾਣਾ ਸਿਟੀ ਰਾਜਪੁਰਾ ਨੇ ਦੱਸਿਆ ਕਿ ਉਸਨੇ ਆਪਣੀ ਜਮੀਨ ਵਿੱਚ ਆਪਣੀ ਲੋਹੇ ਦੀਆਂ ਤਵੀਆ ਵਾਲੀ ਹੈਰੋ ਖੜ੍ਹੀ ਕੀਤੀ ਸੀ ਤੇ ਜਦੋ ਅਗਲੇ ਦਿਨ ਦੇਖਿਆ ਤਾ ਹੈਰੋ ਗਾਇਬ ਸੀ, ਜਿਸਨੂੰ ਕਿਸੇ ਵਿਅਕਤੀ ਨੇ ਚੋਰੀ ਕਰ ਲਈ ਸੀ ਪਰ ਭਾਲ ਕਰਨ ਤੇਪਤਾ ਲੱਗਿਆ ਕਿ ਹੈਰੋ ਉਪਰੋਕਤ ਵਿਅਕਤੀ ਨੇ ਹੀ ਚੋਰੀ ਕੀਤੀ ਸੀ, ਜਿਸ ਤੇ ਜਤਿੰਦਰ ਸਿੰਘ ਨੂੰ ਕਾਬੂ ਕਰਕੇ ਟਰੈਕਟਰ ਅਤੇ ਹੈਰੋ ਬ੍ਰਾਮਦ ਹੋਈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post

Instagram