

ਭਾਰਤ ਸਕਾਊਟ ਗਾਈਡ ਵਲੋਂ ਸਟੇਟ ਲੇਵਲ ਕੈਂਪ ਲਗਾਇਆ ਹਰ ਸਾਲ 20 ਹਜਾਰ ਵਿਦਿਆਰਥੀਆਂ ਨੂੰ ਸਕਾਊਟ ਗਾਈਡ ਬਣਾਇਆ ਜਾਵੇਗਾ : ਓਂਕਾਰ ਸਿੰਘ ਪਟਿਆਲਾ, 9 ਜੂਨ : ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿਖੇ ਜਲਦੀ ਹੀ, ਸਕਾਊਟ ਗਾਈਡ ਟ੍ਰੇਨਿੰਗ ਕੈਂਪ ਲਗਾਕੇ, 20,000 ਤੋਂ ਵੱਧ ਵਿਦਿਆਰਥੀਆਂ ਨੂੰ, ਸਕਾਊਟ ਗਾਈਡ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਅਤੇ ਅਪ੍ਰੈਸਨ ਸ਼ੀਲਡ ਦੀ ਟ੍ਰੇਨਿੰਗ ਦੇਕੇ ਐਮਰਜੈਂਸੀ ਦੌਰਾਨ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਇਆ ਜਾਵੇਗਾ ਇਹ ਜਾਣਕਾਰੀ ਭਾਰਤ ਸਕਾਊਟ ਗਾਈਡ ਪੰਜਾਬ ਦੇ ਸਟੇਟ ਪ੍ਰਬੰਧਕ ਚੀਫ ਕਮਿਸ਼ਨਰ ਉਂਕਾਰ ਸਿੰਘ ਨੇ ਤਾਰਾ ਦੇਵੀ ਵਿਖੇ ਲਗਾਏ ਸਟੇਟ ਪੱਧਰ ਦੇ ਕੈਂਪ ਦੀ ਸਮਾਪਤੀ ਸਮੇਂ, ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਸਕਾਊਟ ਗਾਈਡ ਅਧਿਆਪਕਾਂ ਨੂੰ, ਆਪਣੇ ਦੇਸ਼ ਸਮਾਜ ਅਤੇ ਵਾਤਾਵਰਨ ਦੀ ਸੁਰੱਖਿਆ ਬਚਾਉ ਉਨਤੀ ਕਰਨ ਹਿੱਤ ਉਤਸ਼ਾਹਿਤ ਕਰਦੇ ਹੋਏ ਬੇਨਤੀ ਕੀਤੀ ਕਿ ਭਾਰਤ ਸਰਕਾਰ ਅਤੇ ਭਾਰਤ ਸਕਾਊਟ ਅਤੇ ਗਾਈਡ, ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵੱਧ ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ ਨੂੰ ਸਕਾਊਟ ਗਾਈਡ ਬਣਾਇਆ ਜਾਵੇ। ਪਟਿਆਲਾ ਦੇ ਜ਼ਿਲ੍ਹਾ ਟਰੇਨਿੰਗ ਕਮਿਸ਼ਨਰ ਰਣਜੀਤ ਸਿੰਘ ਮਾਨ, ਸ੍ਰੀ ਜਸਪਾਲ ਸਿੰਘ, ਸਕੱਤਰ, ਜ਼ਿਲਾ ਪ੍ਰਬੰਧਕ ਕਮਿਸ਼ਨਰ ਜਗਮੋਹਨ ਸਿੰਘ ਅਤੇ ਧਰਮਪਾਲ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਜ਼ੋ ਜ਼ਿਲੇ ਦੇ ਚੀਫ ਕਮਿਸ਼ਨਰ ਹਨ, ਦੀ ਅਗਵਾਈ ਹੇਠ, ਜੁਲਾਈ ਤੋਂ ਦਸੰਬਰ ਤੱਕ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣ ਲਈ ਸਕੂਲਾਂ ਵਿਖੇ ਕੈਂਪ ਲਗਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇਕੇ, ਚੰਗੇ ਸਕਾਊਟ ਗਾਈਡ ਨੂੰ ਰਾਜਯ ਅਤੇ ਰਾਸ਼ਟਰੀ ਪੱਧਰ ਦੇ ਕੈਂਪਾਂ ਵਿਖੇ ਗਵਰਨਰ ਅਤੇ ਰਾਸ਼ਟਰਪਤੀ ਐਵਾਰਡ ਲਈ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਨ ਵਾਲੇ ਸਕਾਊਟ ਗਾਈਡ ਨੂੰ ਰੇਲਵੇ ਅਤੇ ਸਰਕਾਰੀ ਅਦਾਰਿਆਂ ਵਿਖੇ ਨੌਕਰੀਆਂ ਵਿੱਚ ਵਿਸ਼ੇਸ਼ ਨੰਬਰ ਅਤੇ ਸਨਮਾਨ ਮਿਲਦਾ ਹੈ। ਉਨ੍ਹਾਂ ਨੇ ਦੱਸਿਆ ਕਿ ਚਾਰ ਦਿਨ ਦੇ ਕੈਂਪ ਵਿਖੇ ਵਿਦਿਆਰਥੀਆਂ ਅਧਿਆਪਕਾਂ ਨੂੰ ਕਬ, ਬੁਲਬੁੱਲ, ਸਕਾਊਟ ਗਾਈਡ ਅਤੇ ਰੋਬਰ ਰੈਜਰ ਵਜੋਂ ਸਨਮਾਨਿਤ ਕੀਤਾ ਜਾਵੇਗਾ।