post

Jasbeer Singh

(Chief Editor)

Latest update

ਦੇਹਰਾਦੂਨ ਵਿਚ ਬੱਦਲ ਫਟਣ ਨਾਲ ਚੁਫੇਰੇਓਂ ਹੋਇਆ ਮਲਬਾ ਹੀ ਮਲਬਾ

post-img

ਦੇਹਰਾਦੂਨ ਵਿਚ ਬੱਦਲ ਫਟਣ ਨਾਲ ਚੁਫੇਰੇਓਂ ਹੋਇਆ ਮਲਬਾ ਹੀ ਮਲਬਾ ਦੇਹਰਾਦੂਨ, 16 ਸਤੰਬਰ 2025 : ਭਾਰਤ ਦੇਸ਼ ਦੇ ਸੈਰ-ਸਪਾਟਾ ਕੇਂਦਰ ਬਿੰਦੂ ਦੇਹਰਾਦੂਨ ਵਿਖੇ ਬੀਤੀ ਦੇਰ ਰਾਤ ਬੱਦਲ ਫਟਣ ਨਾਲ ਚੁਫੇਰੇਓਂ ਮਲਬਾ ਹੀ ਮਲਬਾ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਸਹਸਤਰ ਧਾਰਾ ਖੇਤਰ ਦੇ ਮੁੱਖ ਬਾਜ਼ਾਰ ਵਿੱਚ ਮਲਬਾ ਭਰ ਜਾਣ ਨਾਲ ਕਈ ਹੋਟਲ ਅਤੇ ਦੁਕਾਨਾਂ ਨੁਕਸਾਨੀਆਂ ਗਈਆਂ । ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਦੇਰਾਦੂਨ ਦੇ ਆਈ. ਟੀ. ਪਾਰਕ ਨੇੜੇ ਵੀ ਭਾਰੀ ਮਲਬਾ ਆਉਣ ਨਾਲ ਸੋਂਗ ਨਦੀ ਦਾ ਪਾਣੀ ਦਾ ਪੱਧਰ ਖ਼ਤਰਨਾਕ ਢੰਗ ਨਾਲ ਵੱਧ ਗਿਆ, ਜਿਸ ਤੋਂ ਬਾਅਦ ਪੁਲਸ ਨੇ ਨਦੀ ਕੰਢੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ `ਤੇ ਜਾਣ ਲਈ ਜਿਥੇ ਐਲਰਟ ਜਾਰੀ ਕੀਤਾ, ਉੱਥੇ ਹੀ ਮਨਸੂਰੀ ਦੇ ਝੜੀਪਾਨੀ ਵਿੱਚ ਭਾਰੀ ਮੀਂਹ ਕਾਰਨ ਮਜ਼ਦੂਰਾਂ ਦੇ ਘਰ `ਤੇ ਮਲਬਾ ਆ ਗਿਆ, ਜਿਸ ਵਿੱਚ ਇੱਕ ਮਜ਼ਦੂਰ ਦੀ ਦੱਬ ਕੇ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਐਨ. ਡੀ. ਆਰ. ਐਫ. ਅਤੇ ਐਸ. ਡੀ. ਆਰ. ਐਫ. ਦੀਆਂ ਟੀਮਾਂ ਮੌਕੇ `ਤੇ ਮੌਜੂਦ ਹਨ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸਿ਼ਸ਼ ਕਰ ਰਹੀਆਂ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਹੋਰ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ।

Related Post