ਦੇਸ਼ ਭਰ ਵਿਚ ਵਪਾਰਕ ਸਿਲੰਡਰ ਹੋਇਆ 993 ਰੁਪਏ ਮਹਿੰਗਾ ਨਵੀਂ ਦਿੱਲੀ, 1 ਮਈ 2026 : ਭਾਰਤ ਦੇਸ਼ ਦੇ ਅੰਦਰ 1 ਮਈ ਲੇਬਰ ਦਿਵਸ ਵਾਲੇ ਦਿਨ ਹੀ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 993 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੀ ਕਾਰਨ ਕੀਮਤਾਂ ਵਧਾਉਣ ਦਾ ਮਿਲੀ ਜਾਣਕਾਰੀ ਅਨੁਸਾਰ ਅੱਜ ਮਈ ਮਹੀਨੇ ਦੇ ਪਹਿਲੇ ਹੀ ਦਿਨ ਜੋ ਭਾਰਤੀ ਗੈਸ ਏਜੰਸੀਆਂ ਨੇ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਇਕੱਠਿਆਂ ਹੀ 993 ਰੁਪਏ ਦਾ ਵਾਧਾ ਕਰ ਦਿੱਤਾ ਹੈ ਦਾ ਮੁੱਖ ਕਾਰਨ ਮੱਧ ਪੂਰਬ ਵਿੱਚ ਤਣਾਅ ਮੰਨਿਆਂ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਵਧਾਈਆਂ ਗਈਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ । ਵਪਾਰਕ ਐਲਪੀਜੀ ਦੀਆਂ ਕੀਮਤਾਂ ਹੁਣ ਦਿੱਲੀ ਅਤੇ ਮੁੰਬਈ ਸਮੇਤ ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ 3,000 ਨੂੰ ਪਾਰ ਕਰ ਗਈਆਂ ਹਨ। ਹਾਲਾਂਕਿ, ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਅਜੇ ਤੱਕ ਨਹੀਂ ਵਧਾਈਆਂ ਗਈਆਂ ਹਨ । ਦਿੱਲੀ ਵਿਚ ਵਪਾਰਕ ਗੈਸ ਸਿਲੰਡਰ ਹੋਵੇਗਾ 3071.50 ਰੁਪਏ ਵਿੱਚ ਉਪਲਬਧ 19 ਕਿਲੋਗ੍ਰਾਮ ਵਾਲੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 993 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜੋ ਅੱਜ ਤੋਂ ਲਾਗੂ ਹੋ ਗਿਆ ਹੈ । ਅੱਜ ਤੋਂ 19 ਕਿਲੋਗ੍ਰਾਮ ਵਾਲਾ ਸਿਲੰਡਰ ਦਿੱਲੀ ਵਿੱਚ 3071.50 ਰੁਪਏ ਵਿੱਚ ਉਪਲਬਧ ਹੋਵੇਗਾ । ਹਾਲਾਂਕਿ ਘਰੇਲੂ ਸਿਲੰਡਰ ਆਪਣੀਆਂ ਪਿਛਲੀਆਂ ਕੀਮਤਾਂ `ਤੇ ਹੀ ਰਹਿਣਗੇ । ਉਨ੍ਹਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ । ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ, ਇੱਕ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਹੁਣ 3071.50 ਹੈ, ਜੋ ਕਿ ਪਹਿਲਾਂ 2078.50 ਸੀ । ਇਹ 993 ਦਾ ਇੱਕ ਵਾਰ ਦਾ ਵਾਧਾ ਦਰਸਾਉਂਦਾ ਹੈ। ਇਸ ਦੌਰਾਨ, ਇੱਕ ਘਰੇਲੂ ਗੈਸ ਸਿਲੰਡਰ ਅਜੇ ਵੀ 913 ਵਿੱਚ ਉਪਲਬਧ ਹੈ ।
